ਅਕਸ਼ੈ ਕੁਮਾਰ ਦੀ ਫਿਲਮ ‘ਬੱਚਨ ਪਾਂਡੇ’ ਦੀ ਸ਼ੂਟਿੰਗ ਜਨਵਰੀ ਤੋਂ ਹੋਏਗੀ ਸ਼ੁਰੂ

ਮੁੰਬਈ: ਅਕਸ਼ੇ ਕੁਮਾਰ ਬਾਲੀਵੁੱਡ ਦੇ ਉਨ੍ਹਾਂ ਅਦਾਕਾਰਾਂ ‘ਚੋਂ ਇੱਕ ਹੈ ਜੋ ਆਪਣੇ ਅਨੁਸ਼ਾਸਨ ਤੇ ਚੰਗੀ ਪਲਾਨਿੰਗ ਲਈ ਜਾਣੇ ਜਾਂਦੇ ਹਨ। ਜਿਵੇਂ ਹੀ ਲੌਕਡਾਊਨ ਥੋੜ੍ਹਾ ਨੌਰਮਲ ਹੋਇਆ, ਅਕਸ਼ੇ ਕੁਮਾਰ ਨੇ ਆਪਣੀਆਂ ਰੁਕੀਆਂ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ, ਸਾਲ 2020 ਦੇ ਅੰਤ ਤੱਕ ਅਕਸ਼ੇ ਦੀਆਂ ਦੋ ਫਿਲਮਾਂ ਦੀ ਸ਼ੂਟਿੰਗ ਪੂਰੀ ਹੋ ਜਾਵੇਗੀ। ਹੁਣ ਅਕਸ਼ੈ ਕੁਮਾਰ ਆਪਣੀ ਨਵੀਂ ਫਿਲਮ ‘ਬੱਚਨ ਪਾਂਡੇ’ ਦੀ ਸ਼ੂਟਿੰਗ ਜਨਵਰੀ ਤੋਂ ਰਾਜਸਥਾਨ ਦੇ ਜੈਸਲਮੇਰ ਵਿੱਚ ਸ਼ੁਰੂ ਕਰਨ ਜਾ ਰਹੇ ਹਨ, ਜਿੱਥੇ ਉਹ ਮਾਰਚ ਤੱਕ ਸ਼ੂਟਿੰਗ ਕਰਨਗੇ।

‘ਬੱਚਨ ਪਾਂਡੇ’ ਇੱਕ ਐਕਸ਼ਨ ਕਾਮੇਡੀ ਫਿਲਮ ਹੈ ਜਿਸ ‘ਚ ਅਕਸ਼ੈ ਕੁਮਾਰ ਨਾਲ ਕ੍ਰਿਤੀ ਸੈਨਨ ਲੀਡ ਕਿਰਦਾਰ ‘ਚ ਨਜ਼ਰ ਆਏਗੀ। ਅਕਸ਼ੇ ਤੇ ਕ੍ਰਿਤੀ ਦੀ ਇਹ ਦੂਜੀ ਫਿਲਮ ਹੈ। ਇਸ ਤੋਂ ਪਹਿਲਾਂ ਇਹ ਦੋਵੇਂ ਹਾਊਸ ਫੁੱਲ 4 ਵਿੱਚ ਇਕੱਠੇ ਆ ਚੁੱਕੇ ਹਨ, ਜੋ ਬਾਕਸ ਆਫਿਸ ‘ਤੇ ਕਾਫੀ ਹਿੱਟ ਰਹੀ ਸੀ। ਅਕਸ਼ੈ ਅਤੇ ਕ੍ਰਿਤੀ ਦੀ ਜੋੜੀ ਪਹਿਲੀ ਵਾਰ ਫਿਲਮ ‘ਸਿੰਘ ਇਜ਼ ਬਲਿੰਗ’ ‘ਚ ਨਜ਼ਰ ਆਉਣ ਵਾਲੀ ਸੀ, ਪਰ ਕ੍ਰਿਤੀ ਨੇ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਫਿਲਮ ਨੂੰ ਛੱਡ ਦਿੱਤਾ ਸੀ ਤੇ ਉਨ੍ਹਾਂ ਦੀ ਜਗ੍ਹਾ ਐਮੀ ਜੈਕਸਨ ਨੇ ਲੈ ਲਈ ਸੀ।

ਐਕਸ਼ਨ ਕਾਮੇਡੀ ਫਿਲਮ ‘ਬੱਚਨ ਪਾਂਡੇ’ ਨੂੰ ਫ਼ਰਹਾਦ ਸਾਮਜੀ ਡਾਇਰੈਕਟ ਕਰ ਰਹੇ ਹਨ ਤੇ ਸਾਜਿਦ ਨਾਡੀਆਡਵਾਲਾ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਸਾਜਿਦ ਨਾਲ ਅਕਸ਼ੇ ਦੀ ਇਹ 10ਵੀਂ ਫਿਲਮ ਹੈ। ਪਹਿਲਾਂ ਫਿਲਮ ‘ਬੱਚਨ ਪਾਂਡੇ’ ਨੂੰ ਕ੍ਰਿਸਮਿਸ ‘ਤੇ ਰਿਲੀਜ਼ ਕੀਤਾ ਜਾਣਾ ਸੀ ਪਰ ਆਮਿਰ ਖਾਨ ਦੀ ਬੇਨਤੀ ‘ਤੇ ਫਿਲਮ ਲਾਲ ਸਿੰਘ ਚੱਡਾ ਲਈ ਅਕਸ਼ੈ ਨੇ ਆਪਣੀ ਇਸ ਫਿਲਮ ਦੀ ਤਰੀਕ ਅੱਗੇ ਕਰ ਦਿੱਤੀ।

ਹੁਣ ਕੋਵਿਡ-19 ਦੇ ਕਾਰਨ ਇਹ ਦੋਵੇਂ ਫਿਲਮਾਂ ਹੀ ਇਸ ਸਾਲ ਰਿਲੀਜ਼ ਨਹੀਂ ਹੋ ਰਹੀਆਂ। ਅਕਸ਼ੈ ਕੁਮਾਰ ਦੀ 2020 ‘ਚ ਪਹਿਲੀ ਰਿਲੀਜ਼ ਫਿਲਮ ‘ਲਕਸ਼ਮੀ’ ਹੋਵੇਗੀ ਜੋ 9 ਨਵੰਬਰ ਨੂੰ ਡਿਜ਼ਨੀ ਪਲੱਸ ਹੌਟਸਟਾਰ ‘ਤੇ ਰਿਲੀਜ਼ ਹੋ ਰਹੀ ਹੈ। ਰੋਹਿਤ ਸ਼ੈੱਟੀ ਦੁਆਰਾ ਡਾਇਰੈਕਟਡ ‘ਸੂਰਿਆਵੰਸ਼ੀ’ ਵੀ ਇਸ ਸਾਲ ਰਿਲੀਜ਼ ਨਹੀਂ ਹੋ ਸਕੀ।

You May Also Like

Leave a Reply

Your email address will not be published. Required fields are marked *