ਅਦਾਕਾਰੀ ਹੀ ਨਹੀਂ ਸਗੋਂ ਖੂਬਸੂਰਤੀ ‘ਚ ਵੀ ਸਰਗੁਣ ਮਹਿਤਾ ਟੁੰਬਦੀ ਹੈ ਲੋਕਾਂ ਦੇ ਦਿਲ

ਜਲੰਧਰ(ਬਿਊਰੋ)— ਚੰਡੀਗੜ੍ਹ ਦੀ ਜੰਮਪਲ ਅਦਾਕਾਰਾ ਸਰਗੁਣ ਮਹਿਤਾ ਨੇ ਵਿਦਿਆਰਥੀ ਜੀਵਨ ਦੌਰਾਨ ਹੀ ਅਦਾਕਾਰੀ ਨੂੰ ਪੇਸ਼ੇ ਵਜੋਂ ਅਪਣਾਉਣ ਦਾ ਨਿਸ਼ਚਾ ਕਰ ਲਿਆ ਸੀ। ਅੱਜ ਸਰਗੁਣ ਮਹਿਤਾ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ ‘ਚ ਹੋਇਆ ਸੀ।

ਦੱਸ ਦੇਈਏ ਕਿ ਲੰਬੇ ਸਮੇਂ ਬਾਅਦ ਪੰਜਾਬੀ ਸਿਨੇਮੇ ਨੂੰ ਸਰਗੁਣ ਮਹਿਤਾ ਵਰਗੀ ਹੀਰੋਇਨ ਮਿਲੀ ਹੈ। ਉਹ ਆਪਣੀ ਦੇਖਣੀ-ਪਾਖਣੀ, ਕੱਦ-ਕਾਠ, ਨੱਚਣ, ਡਾਇਲਾਗ ਡਿਲਿਵਰੀ ਨਾਲ ਹਰੇਕ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ।

ਸਾਲ 2009 ‘ਚ ਮੁੰਬਈ ਜਾ ਕੇ ਜ਼ੀ. ਟੀ. ਵੀ. ਦੇ ਲੜੀਵਾਰ ’12/24 ਕਰੋਲ ਬਾਗ’ ਰਾਹੀਂ ਆਪਣਾ ਪੇਸ਼ੇਵਰ ਅਦਾਕਾਰੀ ਦਾ ਸਫਰ ਸ਼ੁਰੂ ਕੀਤਾ ਪਰ ਉਸ ਦੀ ਜ਼ਿਆਦਾ ਪਛਾਣ ਕਲਰਜ਼ ਚੈਨਲ ਦੇ ਲੜੀਵਾਰ ‘ਆਪਨੋ ਕੇ ਲੀਏ ਗੀਤਾ ਕਾ ਧਰਮਯੁੱਧ’, ‘ਫੁੱਲਵਾ’ ਅਤੇ ‘ਬਾਲਿਕਾ ਵਧੂ’ ਵਰਗੇ ਲੜੀਵਾਰਾਂ ਨਾਲ ਬਣੀ।

ਦੱਸ ਦੇਈਏ ਕਿ ਪੰਜਾਬੀ ਫਿਲਮ ‘ਅੰਗਰੇਜ਼’ ‘ਚ ਜਦੋਂ ਉਹ ਸਕ੍ਰੀਨ ‘ਤੇ ਪਹਿਲੇ ਹੀ ਦ੍ਰਿਸ਼ ‘ਚ ‘ਮੈਂ ਧੰਨ ਕੌਰ ਹਾਂ’ ਕਹਿ ਕੇ ਆਪਣੇ ਆਪ ਨੂੰ ਇੰਟਰੋਡਿਊਸ ਕਰਾਉਂਦੀ ਹੈ ਤਾਂ ਉਹ ਸੱਚਮੁਚ ‘ਅੰਗਰੇਜ਼’ ਫਿਲਮ ਦੀ ਧੰਨ ਕੌਰ ਹੋ ਨਿਬੜਦੀ ਹੈ।

ਸਾਲ 1965 ਦੇ ਪੀਰੀਅਡ ਦੀ ਇਹ ਮੁਟਿਆਰ ਜਦੋਂ ‘ਲਵ ਪੰਜਾਬ’ ਫਿਲਮ ‘ਚ ਆਧੁਨਿਕ ਸਮੇਂ ਦੀ ਮੁਟਿਆਰ ਹੋ ਕੇ ਜਲਵਾਗਰ ਹੁੰਦੀ ਹੈ ਤਾਂ ਇਕ ਵਾਰ ਫਿਰ ਪੂਰੀ ਸਮਰੱਥਾ ਨਾਲ ਦਰਸ਼ਕਾਂ ਨੂੰ ਕੀਲ ਲੈਂਦੀ ਹੈ। ਸਰਗੁਣ ਇਕ ਸਮਰੱਥ ਅਭਿਨੇਤਰੀ ਹੈ।

You May Also Like

Leave a Reply

Your email address will not be published. Required fields are marked *