ਅਮਰੀਕਾ ’ਚ ਚੀਨ ਦੇ ਜਾਸੂਸ ਨੂੰ ਮਿਲੀ 14 ਮਹੀਨੇ ਦੀ ਸਜ਼ਾ, ਕਬੂਲੀ ਜਾਸੂਸੀ ਦੀ ਗੱਲ

ਵਾਸ਼ਿੰਗਟਨ (ਏਪੀ) : ਚੀਨ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਸਿੰਗਾਪੁਰ ਦੇ ਇਕ ਨਾਗਰਿਕ ਨੂੰ 14 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ‘ਤੇ ਦੋਸ਼ ਹੈ ਕਿ ਉਸ ਨੇ ਅਮਰੀਕਾ ਰਹਿੰਦਿਆਂ ਚੀਨ ਨੂੰ ਅਮਰੀਕੀ ਫ਼ੌਜ ਬਾਰੇ ਤੇ ਸਿਆਸੀ ਜਾਣਕਾਰੀਆਂ ਭੇਜੀਆਂ। ਜੂਨ ਵੇਈ ਿਯਓ ਨੇ ਮੰਨਿਆ ਕਿ ਉਸ ਨੇ ਚੀਨ ਦੇ ਖ਼ੁਫ਼ੀਆ ਵਿਭਾਗ ਨੂੰ ਕਈ ਜ਼ਰੂਰੀ ਜਾਣਕਾਰੀਆਂ ਭੇਜੀਆਂ। ਟਰੰਪ ਪ੍ਰਸ਼ਾਸਨ ਪਹਿਲਾਂ ਹੀ ਦੋਸ਼ ਲਗਾ ਰਿਹਾ ਹੈ ਕਿ ਚੀਨ ਅਮਰੀਕਾ ਰਹਿੰਦੇ ਆਪਣੇ ਨਾਗਰਿਕਾਂ ਤੇ ਹੋਰ ਲੋਕਾਂ ਨਾਲ ਸੰਪਰਕ ਕਰਕੇ ਕਈ ਗੁਪਤ ਸੂਚਨਾਵਾਂ ਪ੍ਰਰਾਪਤ ਕਰ ਰਿਹਾ ਹੈ। ਦੱਸਣਯੋਗ ਹੈ ਕਿ ਸਰਕਾਰੀ ਵਕੀਲ ਨੇ ਿਯਓ ਲਈ ਘੱਟੋ ਘੱਟ ਇਕ ਸਾਲ ਸਜ਼ਾ ਦੀ ਮੰਗ ਕੀਤੀ ਸੀ ਪ੍ਰੰਤੂ ਜ਼ਿਲ੍ਹਾ ਜੱਜ ਨੇ ਉਸ ਨੂੰ 14 ਮਹੀਨੇ ਦੀ ਸਜ਼ਾ ਹੀ ਦਿੱਤੀ।

You May Also Like

Leave a Reply

Your email address will not be published. Required fields are marked *