ਅਮਰੀਕਾ ਤੇ ਦੱਖਣੀ ਕੋਰੀਆ ਆਪਸੀ ਸਾਂਝ ਤੋੜਨ ਲੱਗੇ

ਵਾਸ਼ਿੰਗਟਨ- ਅਮਰੀਕਾ ਤੇ ਦੱਖਣੀ ਕੋਰੀਆ ਸਾਲਾਨਾ ਤੌਰ ‘ਤੇ ਸਾਂਝੀਆਂ ਜੰਗੀ ਮਸ਼ਕਾਂ ਬੰਦ ਕਰਨ ਬਾਰੇ ਸੋਚ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਕਦਮ ਨੂੰ ਉੱਤਰੀ ਕੋਰੀਆ ਨਾਲ ਰਿਸ਼ਤੇ ਮੁਕਾਬਲਤਨ ਚੰਗੇ ਬਣਾਉਣ ਦੀਆਂ ਕੋਸ਼ਿਸ਼ਾਂ ਵਜੋਂ ਦੇਖਿਆ ਜਾ ਰਿਹਾ ਹੈ।
ਜਾਣਕਾਰ ਸੂਤਰਾਂ ਅਨੁਸਾਰ ਇਹ ਖਬਰ ਟਰੰਪ ਤੇ ਉੱਤਰੀ ਕੋਰੀਆ ਦੇ ਸਰਬਉਚ ਆਗੂ ਕਿਮ ਜੋਂਗ ਉਨ ਵਿਚਾਲੇ ਬਿਨਾਂ ਕਿਸੇ ਨਤੀਜੇ ਤੋਂ ਖਤਮ ਹੋਈ ਸਿਖਰ ਵਾਰਤਾ ਦੇ ਬਾਅਦ ਆਈ ਹੈ। ਦੋਵਾਂ ਆਗੂਆਂ ਦੀ ਬੀਤੀ 27-28 ਫਰਵਰੀ ਨੂੰ ਵੀਅਤਨਾਮ ਦੀ ਰਾਜਧਾਨੀ ਹਨੋਈ ਵਿੱਚ ਮੀਟਿੰਗ ਹੋਈ ਸੀ। ਅਮਰੀਕਾ ਦੇ ਸੀਨੀਅਰ ਅਫਸਰ ਮੁਤਾਬਕ ਦੋਵੇਂ ਧਿਰਾਂ ਇਸ ‘ਤੇ ਵਿਚਾਰ ਕਰ ਰਹੀਆਂ ਹਨ ਕਿ ਆਉਂਦੇ ਦਿਨਾ ਵਿੱਚ ਕੋਈ ਸਾਂਝਾ ਬਿਆਨ ਜਾਰੀ ਹੋ ਸਕਦਾ ਹੈ। ਇਸ ਤੋਂ ਪਹਿਲਾਂ ਐੱਨ ਬੀ ਸੀ ਨਿਊਜ਼ ਨੇ ਅਮਰੀਕਾ ਦੇ ਦੋ ਫੌਜੀ ਅਫਸਰਾਂ ਦੇ ਹਵਾਲੇ ਨਾਲ ਦੱਸਿਆ ਸੀ ਕਿ ‘ਫੋਰ ਈਗਲ’ ਵਰਗੇ ਜੰਗੀ ਅਭਿਆਸ ਬੰਦ ਕੀਤੇ ਜਾ ਸਕਦੇ ਹਨ। ਅਮਰੀਕਾ ਅਤੇ ਦੱਖਣੀ ਕੋਰੀਆ ਵਿਚਾਲੇ ਹੋਣ ਵਾਲਾ ਇਹ ਸਭ ਤੋਂ ਵੱਡਾ ਫੌਜੀ ਅਭਿਆਸ ਹੁੰਦਾ ਹੈ। ਇਸ ‘ਤੇ ਉਤਰੀ ਕੋਰੀਆ ਹਮੇਸ਼ਾ ਨਾਰਾਜ਼ਗੀ ਜ਼ਾਹਿਰ ਕਰਦਾ ਆ ਰਿਹਾ ਹੈ। ਪਿਛਲੇ ਸਾਲ ਹੋਏ ਫੌਜੀ ਅਭਿਆਸ ਵਿੱਚ ਦੱਖਣੀ ਕੋਰੀਆ ਦੇ ਦੋ ਲੱਖ ਤੇ ਅਮਰੀਕਾ ਦੇ ਤਕਰੀਬਨ ਤੀਹ ਹਜ਼ਾਰ ਸੈਨਿਕਾ ਨੇ ਹਿੱਸਾ ਲਿਆ ਸੀ।

You May Also Like

Leave a Reply

Your email address will not be published. Required fields are marked *