ਅਮਰੀਕਾ ਨੇ ਚੀਨੀ ਕੰਪਨੀ ਹੁਵਾਵੇਈ ਉੱਤੇ ਨਵੀਂ ਰੋਕ ਲਾਈ

ਬੋਸਟਨ, 17 ਮਈ – ਅਮਰੀਕਾ ਸਰਕਾਰ ਨੇ ਚੀਨ ਦੇ ਟੈਕਨਾਲੋਜੀ ਖੇਤਰ ਦੀ ਦਿੱਗਜ ਕੰਪਨੀ ਹੁਵਾਵੇਈ ਉੱਤੇ ਇੱਕ ਹੋਰ ਨਵੀਂ ਰੋਕ ਲਾ ਦਿੱਤੀ ਹੈ। ਇਸ ਨਵੀਂ ਰੋਕ ਦੇ ਤਹਿਤ ਹੁਵਾਵੇਈ ਲਈ ਅਮਰੀਕੀ ਤਕਨੀਕ ਦੀ ਵਰਤੋਂ ਕਰਨ ਦੀ ਸਮਰੱਥਾ ‘ਤੇ ਰੋਕ ਲਾਈ ਗਈ ਹੈ। ਸਮਝਿਆ ਜਾਂਦਾ ਹੈ ਕਿ ਇਸ ਨਾਲ ਉਦਯੋਗ ਵਿਕਾਸ ਅਤੇ ਸੁਰੱਖਿਆ ਦੇ ਮੁੱਦੇ ਉੱਤੇ ਅਮਰੀਕਾ-ਚੀਨ ਦਾ ਵਿਵਾਦ ਹੋਰ ਵਧ ਸਕਦਾ ਹੈ।
ਇਸ ਸੰਬੰਧ ਵਿੱਚ ਅਮਰੀਕਾ ਦੇ ਵਪਾਰ ਮੰਤਰੀ ਵਿਲਬਰ ਰਾਸ ਨੇ ਸਾਫ ਕਿਹਾ ਹੈ ਕਿ ਹੁਵਾਵੇਈ ‘ਤੇ ਵਿਦੇਸ਼ਾਂ ‘ਚ ਸੈਮੀ-ਕੰਡਕਟਰ ਦੇ ਡਿਜ਼ਾਈਨ ਤੇ ਉਤਪਾਦਨ ਲਈ ਅਮਰੀਕੀ ਤਕਨੀਕ ਦੀ ਵਰਤੋਂ ਬਾਰੇ ਪਹਿਲਾਂ ਹੀ ਰੋਕ ਲਾਈ ਗਈ ਸੀ। ਅਮਰੀਕਾ ਚਾਹੁੰਦਾ ਹੈ ਕਿ ਹੁਵਾਵੇਈ ਪਹਿਲੀ ਰੋਕ ਤੋਂ ਬਚ ਨਹੀਂ ਸਕੇ। ਵਪਾਰ ਮੰਤਰੀ ਰਾਸ ਨੇ ਦੱਸਿਆ ਹੈ ਕਿ ਇੱਕ ਕਾਫੀ ਉੱਚ ਪੱਧਰ ਦੀ ਤਕਨੀਕੀ ਕਮੀ ਹੈ, ਜਿਸ ਨਾਲ ਹੁਵਾਵੇੇਈ ਅਮਰੀਕੀ ਤਕਨੀਕ ਨੂੰ ਪ੍ਰਭਾਵਤ ਕਰਨ ਵਿੱਚ ਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਦੇ ਨਹੀਂ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੀ ਕਮੀ ਰਹੇ। ਅਮਰੀਕੀ ਅਧਿਕਾਰੀ ਕਹਿੰਦੇ ਰਹੇ ਹਨ ਕਿ ਹੁਵਾਵੇਈ ਕੰਪਨੀ ਸਾਡੇ ਦੇਸ਼ ਲਈ ਖਤਰਾ ਹੈ, ਪਰ ਕੰਪਨੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਉਥੇ ਹੀ ਚੀਨ ਦਾ ਕਹਿਣਾ ਹੈ ਕਿ ਅਮਰੀਕਾ ਸੁਰੱਖਿਆ ਚਿਤਾਵਨੀ ਦੀ ਦੁਰਵਰਤੋਂ ਕਰ ਕੇ ਅਮਰੀਕੀ ਤਕਨੀਕੀ ਕੰਪਨੀਆਂ ਲਈ ਚੁਣੌਤੀ ਬਣ ਰਹੀ ਹੁਵਾਵੇਈ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ।

You May Also Like

Leave a Reply

Your email address will not be published. Required fields are marked *