ਅਮਰੀਕਾ-ਰੂਸ ਪਰਮਾਣੂ ਹਥਿਆਰਾਂ ‘ਤੇ ਸਮਝੌਤੇ ਦੇ ਕਰੀਬ

ਵਾਸ਼ਿੰਗਟਨ (ਏਪੀ) : ਅਮਰੀਕਾ ਤੇ ਰੂਸ ਆਪਣੇ ਪਰਮਾਣੂ ਹਥਿਆਰਾਂ ਦੇ ਭੰਡਾਰ ਨੂੰ ਫ੍ਰੀਜ਼ ਬਣਾਏ ਰੱਖਣ ‘ਤੇ ਸਿਧਾਂਤਕ ਰੂਪ ਨਾਲ ਸਹਿਮਤ ਹੋ ਗਏ ਹਨ। ਦੋਵੇਂ ਦੇਸ਼ ਗੱਲਬਾਤ ਜ਼ਰੀਏ ਆਪਣੇ ਹਥਿਆਰ ਕੰਟਰੋਲ ਸਮਝੌਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਹੜਾ ਅਗਲੇ ਸਾਲ ਫਰਵਰੀ ਵਿਚ ਖ਼ਤਮ ਹੋ ਰਿਹਾ ਹੈ।

ਇਕ ਵਾਰਤਾਕਾਰ ਨੇ ਦੱਸਿਆ ਕਿ ਇਹ ਹਾਲੇ ਸਾਫ਼ ਨਹੀਂ ਹੈ ਕਿ ਹਥਿਆਰਾਂ ਨੂੰ ਫ੍ਰੀਜ਼ ਰੱਖਣ ਦਾ ਸਮਝੌਤਾ ਸਫਲ ਹੋਵੇਗਾ ਜਾਂ ਨਵੀਂ ਸਟਾਰਟ ਸੰਧੀ ਵਿਚ ਤਬਦੀਲ ਹੋਵੇਗਾ। ਜੇਕਰ ਇਸ ਦਿਸ਼ਾ ਵਿਚ ਅੱਗੇ ਵਧਦੇ ਹਾਂ ਤਾਂ 3 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। ਟਰੰਪ ਪ੍ਰਸ਼ਾਸਨ ਚਾਹੁੰਦਾ ਹੈ ਕਿ ਸਮਝੌਤੇ ਦਾ ਵਿਸਥਾਰ ਕੀਤਾ ਜਾਵੇ ਅਤੇ ਇਸ ਵਿਚ ਚੀਨ ਨੂੰ ਵੀ ਸ਼ਾਮਲ ਕੀਤਾ ਜਾਵੇ। ਵਾਰਤਾਕਾਰ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਹਿਮਤੀ ਪੱਤਰ ‘ਤੇ ਦਸਤਖ਼ਤ ਕਰ ਚੁੱਕੇ ਹਨ ਪਰ ਵਾਰਤਾਕਾਰਾਂ ਨੂੰ ਹਾਲੇ ਵੀ ਅਨੁਪਾਲਣ ਅਤੇ ਤਸਦੀਕ ਵਰਗੇ ਮਸਲਿਆਂ ਨੂੰ ਹੱਲ ਕਰਨ ਦੀ ਲੋੜ ਹੈ। ਉਕਤ ਵਾਰਤਾਕਾਰ ਇਸੇ ਹਫ਼ਤੇ ਹੇਲਸਿੰਕੀ ‘ਚ ਹਥਿਆਰ ਕੰਟਰੋਲ ਵਾਰਤਾ ਦੇ ਆਖ਼ਰੀ ਦੌਰ ਦੀ ਗੱਲਬਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

You May Also Like

Leave a Reply

Your email address will not be published. Required fields are marked *