‘ਆਟੇ ਦੀ ਚਿੜੀ’ ਦਾ ਟਾਈਟਲ ਟਰੈਕ ਰਿਲੀਜ਼, ਮਹਿਲਾਵਾਂ ਦੇ ਜਜ਼ਬੇ ਨੂੰ ਕਰਦਾ ਹੈ ਉਤਸ਼ਾਹਿਤ

ਜਲੰਧਰ(ਬਿਊਰੋ)— ਇੰਡਸਟਰੀ ਅਤੇ ਫੈਨਜ਼ ਦੀ ਉਤਸੁਕਤਾ ਬਣਾਏ ਰੱਖਣ ਲਈ ‘ਆਟੇ ਦੀ ਚਿੜੀ’ ਦੇ ਨਿਰਮਾਤਾਵਾਂ ਨੇ ਫਿਲਮ ਦਾ ਟਾਈਟਲ ਗੀਤ ਇਕ ਲਾਈਵ ਸ਼ੋਅ ‘ਗੱਬਰੂ ਨੇਸ਼ਨ’, ਜੋ ਮੋਹਾਲੀ ਦੇ ਵੀ. ਆਰ. ਪੰਜਾਬ ਮਾਲ ‘ਚ ਰਿਲੀਜ਼ ਕੀਤਾ। ਇਸ ਗੀਤ ਨੂੰ ਆਪਣੀ ਆਵਾਜ਼ ਮਾਨਕੀਰਤ ਪੰਨੂ ਨੇ ਦਿੱਤੀ ਹੈ ਅਤੇ ਇਸ ਦੇ ਬੋਲ ਗੀਤਕਾਰ ਕਪਤਾਨ ਨੇ ਲਿਖੇ ਹਨ, ਜੋ ਕਿ ਹਰ ਕੁੜੀ ਅਤੇ ਔਰਤ ਵਲੋਂ ਆਖੇ ਗਏ ਹੋਣ, ਜਿਹੜੇ ਸਮਾਜ ‘ਚ ਆਪਣੀਆਂ ਸ਼ਰਤਾਂ ‘ਤੇ ਜ਼ਿੰਦਗੀ ਜਿਊਣਾ ਚਾਹੁੰਦੀਆਂ ਹਨ। ਇਹ ਅੱਜ ਦੀ ਹਰ ਕੁੜੀ ਦੀ ਪਹਿਲੀ ਪਸੰਦੀਦਾ ਗੀਤ ਬਣ ਸਕਦਾ ਹੈ। ਇਸ ਗੀਤ ਦੀ ਵੀਡੀਓ ‘ਚ ਫਿਲਮ ਦੀ ਮੁੱਖ ਅਦਾਕਾਰਾ ਨੀਰੂ ਬਾਜਵਾ ਆਪਣੀ ਅਦਾਕਾਰੀ ਦੇ ਜੌਹਰ ਦੀ ਇਕ ਝਲਕ ਦਿਖਾਉਣਗੇ।

ਰਿਲੀਜ਼ ਹੋਏ ਟਰੇਲਰ ਅਨੁਸਾਰ ‘ਆਟੇ ਦੀ ਚਿੜੀ’ ਇਕ ਕਾਮੇਡੀ ਫਿਲਮ ਹੈ, ਜਿਸ ‘ਚ ਪੰਜਾਬ ਦੇ ਕਈ ਮੁੱਦਿਆਂ ਨੂੰ ਕੋਮਲਤਾ ਅਤੇ ਹਾਸਰਸ ਅੰਦਾਜ਼ ‘ਚ ਪੇਸ਼ ਕੀਤਾ ਗਿਆ ਹੈ। ਅਦਾਕਾਰਾ ਨੀਰੂ ਬਾਜਵਾ ਨੇ ਕਿਹਾ ਕਿ ਇਹ ਗੀਤ ਇਸ ਤਰ੍ਹਾਂ ਹੈ, ਜਿਵੇਂ ਅੱਜ ਦੀ ਮਹਿਲਾ ਨੂੰ ਇਕ ਆਵਾਜ਼ ਮਿਲ ਗਈ ਹੋਵੇ। ਉਹ ਕਹਿ ਰਹੀ ਹੈ ਹੋਵੇ ਕਿ ਉਸ ਨੂੰ ਆਪਣੀ ਮਰਜ਼ੀ ਅਨੁਸਾਰ ਜਿਊਣ ਦਿੱਤਾ ਜਾਵੇ। ਅੱਜਕਲ ਸਮਾਂ ਬਦਲ ਰਿਹਾ ਹੈ। ਹੁਣ ਮਹਿਲਾਵਾਂ ਆਪਣੇ ਕਰੀਅਰ ਪ੍ਰਤੀ ਜਾਗਰੂਕ ਹੋ ਗਈਆਂ ਹਨ। ਉਨ੍ਹਾਂ ਨੂੰ ਆਪਣੀਆਂ ਜ਼ਰੂਰਤਾਂ ਅਤੇ ਖਵਾਹਿਸ਼ਾਂ ਲਈ ਆਦਮੀਆਂ ‘ਤੇ ਨਿਰਭਰ ਨਹੀਂ ਰਹਿਣਾ ਪੈਂਦਾ। ‘ਆਟੇ ਦੀ ਚਿੜੀ’ ਟਾਈਟਲ ਗੀਤ ਉਨ੍ਹਾਂ ਦੇ ਉਹੀ ਜਜ਼ਬੇ ਨੂੰ ਉਤਸ਼ਾਹਿਤ ਕਰਨ ਲਈ ਗੀਤ ਹੈ। ਮੈਨੂੰ ਉਮੀਦ ਹੈ ਕਿ ਲੋਕ ਇਸ ਨੂੰ ਪਸੰਦ ਕਰਨਗੇ ਕਿਉਂਕਿ ਗੀਤ ਵਿਚ ਚਾਰਟਬਸਟਰ ਲਿਸਟ ਤੱਕ ਪਹੁੰਚਣ ਦੀ ਪੂਰੀ ਕਾਬਲੀਅਤ ਹੈ। ‘ਆਟੇ ਦੀ ਚਿੜੀ’ ਟਾਈਟਲ ਗੀਤ ‘ਲੋਕਧੁਨ’ ਪੰਜਾਬੀ ਦੇ ਆਫੀਸ਼ੀਅਲ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਇਹ ਫਿਲਮ 19 ਅਕਤੂਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।

You May Also Like

Leave a Reply

Your email address will not be published. Required fields are marked *