ਆਯੁਸ਼ਮਾਨ ਦੀ ਕਵਿਤਾ: ਦੇਸ਼ ਵਿੱਚ ਕਿਤਾਬਾਂ ਚੋਰੀ ਨਹੀਂ ਹੁੰਦੀਆਂ

ਆਯੁਸ਼ਮਾਨ ਖੁਰਾਣਾ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਆਪਣੀਆਂ ਲਿਖੀਆਂ ਕਵਿਤਾਵਾਂ ਸਾਂਝੀਆਂ ਕਰ ਰਹੇ ਹਨ। ਸ਼ਨੀਵਾਰ ਉਨ੍ਹਾਂ ਨੇ ਕਵਿਤਾ ਪੜ੍ਹਦੇ ਹੋਏ ਵੀਡੀਓ ਸਾਂਝੀ ਕੀਤੀ। ਇਸ ਕਵਿਤਾ ਦੀਆਂ ਲਾਈਨਾਂ ਹਨ, ‘ਇਸ ਦੇਸ਼ ਵਿੱਚ ਸਭ ਕੁਝ ਚੋਰੀ ਹੁੰਦਾ ਹੈ, ਪਰ ਕਿਤਾਬਾਂ ਕਦੇ ਚੋਰੀ ਨਹੀਂ ਹੰੁਦੀਆਂ। ਕਿਤਾਬਾਂ ਤਾਂ ਹੱਕ ਨਾਲ ਮੰਗੀਆਂ ਜਾਂਦੀਆਂ ਹਨ, ਵਾਪਸ ਮੋੜਨ ਦੇ ਵਾਅਦੇ ਦੇ ਨਾਲ ਅਤੇ ਉਹ ਵਾਅਦਾ ਕਦੇ ਪੂਰਾ ਨਹੀਂ ਹੁੰਦਾ।’
ਆਯੁਸ਼ਮਾਨ ਦੀ ਇਸ ਕਵਿਤਾ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਦਿਲਚਸਪੀ ਦਿਖਾਉਂਦੇ ਹੋਏ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ। ਇੱਕ ਪ੍ਰਸ਼ੰਸਕ ਨੇ ਲਿਖਿਆ, ‘ਜੋ ਕਿਤਾਬਾਂ ਚੋਰੀ ਕਰਦੇ ਹਨ, ਉਹ ਕਦੇ ਪੜ੍ਹਦੇ ਨਹੀਂ ਤੇ ਜੋ ਪੜ੍ਹਦੇ ਹਨ, ਉਹ ਕਦੇ ਕਿਤਾਬਾਂ ਚੋਰੀ ਨਹੀਂ ਕਰਦੇ।’ ਉਥੇ ਇੱਕ ਹੋਰ ਪ੍ਰਸ਼ੰਸਕ ਨੇ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ, ਕੀ ਗੱਲ ਕਰਦੇ ਹੋ, ਸਾਡੇ ਸਕੂਲ ਵਿੱਚ ਤਾਂ ਖੂਬ ਕਿਤਾਬਾਂ ਚੋਰੀ ਹੁੰਦੀਆਂ ਸਨ।’ ਆਯੁਸ਼ਮਾਨ ਇਸ ਤੋਂ ਪਹਿਲਾਂ ਵੀ ਕਵਿਤਾ ਪੜ੍ਹਦੇ ਹੋਏ ਵੀਡੀਓ ਸਾਂਝੀ ਕਰ ਚੁੱਕੇ ਹਨ।

You May Also Like

Leave a Reply

Your email address will not be published. Required fields are marked *