ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਮੁਕੰਮਲ ਕਰਨਾ ਹੋਵੇਗਾ ਆਈਸੋਲੇਸ਼ਨ ਪੀਰੀਅਡ

ਓਟਵਾ, 14 ਅਪਰੈਲ  : ਫੈਡਰਲ ਸਰਕਾਰ ਵੱਲੋਂ ਸੋਮਵਾਰ ਨੂੰ ਕਿਸਾਨਾਂ, ਫਿਸ਼ ਫਾਰਮਰਜ਼ ਤੇ ਫੂਡ ਪ੍ਰੋਡਕਸ਼ਨ ਅਤੇ ਪੋ੍ਰਸੈਸਿੰਗ ਦੇ ਖੇਤਰ ਨਾਲ ਸਬੰਧੀ ਫਿੱਸ ਼ਹਾਰਵੈਸਟਰਜ਼ ਲਈ 50 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ।
ਪਿਛਲੇ ਮਹੀਨੇ ਓਟਵਾ ਨੇ ਆਖਿਆ ਸੀ ਕਿ ਉਹ ਅਜਿਹੇ ਫੌਰਨ ਵਰਕਰਜ਼ ਨੂੰ ਕੈਨੇਡਾ ਦਾਖਲ ਹੋਣ ਦੇਵੇਗਾ ਜਿਨ੍ਹਾਂ 14 ਦਿਨ ਲਈ ਕਿਸੇ ਦੀ ਸੁਪਰਵਿਜ਼ਨ ਵਿਚ ਏਕਾਂਤਵਾਸ ਵਿਚ ਰਹਿਣ ਦਾ ਸਮਾਂ ਪੂਰਾ ਕੀਤਾ ਹੋਵੇ। ਉਸ ਸਮੇਂ ਕੈਨੇਡੀਅਨ ਫੈਡਰੇਸਨ ਆਫ ਐਗਰੀਕਲਚਰ ਨੇ ਆਖਿਆ ਸੀ ਕਿ ਉਨ੍ਹਾਂ ਨੂੰ ਇਸ ਗਲ ਦੀ ਖੁਸੀ ਹੈ ਕਿ ਸਰਕਾਰ ਨੇ ਆਰਜੀ ਫੌਰਨ ਵਰਕਰਜ ਨੂੰ ਲੈ ਕੇ ਆਪਣੀ ਯੋਜਨਾ ਉਤੇ ਰੋਸਨੀ ਤਾਂ ਪਾਈ। ਪਰ ਉਨ੍ਹਾਂ ਆਖਿਆ ਕਿ ਇਸ ਸਬੰਧੀ ਪੂਰੇ ਵੇਰਵੇ ਦੀ ਉਹ ਉਡੀਕ ਕਰ ਰਹੇ ਹਨ।
ਖੇਤੀਬਾੜੀ ਮੰਤਰੀ ਮੈਰੀ ਕਲੌਡੇ ਬਿਬਿਊ ਨੇ ਦਸਿਆ ਕਿ ਫੈਡਰਲ ਸਰਕਾਰ ਆਰਜੀ ਵਿਦੇਸੀ ਕਾਮਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇੰਪਲਾਇਰਜ, ਜਾਂ ਉਨ੍ਹਾਂ ਨਾਲ ਕੰਮ ਕਰਨ ਵਾਲਿਆਂ ਨੂੰ 1500 ਡਾਲਰ ਦੀ ਮਦਦ ਕਰੇਗੀ। ਇਸ ਫੰਡ ਨਾਲ ਕੁਝ ਸਰਤਾਂ ਵੀ ਇੰਪਲਾਇਰ ਨੂੰ ਪੂਰੀਆਂ ਕਰਨੀਆਂ ਹੋਣਗੀਆਂ। ਇਸ ਫੰਡਿੰਗ ਲਈ ਕੁਝ ਸਰਤਾਂ ਵੀ ਪੂਰੀਆਂ ਕਰਨੀਆਂ ਹੋਣਗੀਆਂ। ਆਰਜੀ ਵਿਦੇਸੀ ਕਾਮਿਆਂ ਨੂੰ 14 ਦਿਨ ਦਾ ਆਈਸੋਲੇਸਨ ਪ੍ਰੋਟੋਕਾਲ ਮੰਨਣਾ ਹੋਵੇਗਾ। ਬਿਬਿਊ ਨੇ ਆਖਿਆ ਕਿ ਖੇਤੀਬਾੜੀ ਖੇਤਰ ਨੂੰ ਇਸ ਮਹਾਮਾਰੀ ਕਾਰਨ ਲੇਬਰ ਸਾਰਟੇਜ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

You May Also Like

Leave a Reply

Your email address will not be published. Required fields are marked *