ਆਸਟਰੇਲੀਆ ਦੀ ਆਰਥਿਕਤਾ ’ਚ ਵੱਡਾ ਯੋਗਦਾਨ ਪਾ ਰਹੇ ਨੇ ਸੈਲਾਨੀ

ਸਿਡਨੀ: ਆਸਟਰੇਲੀਆ ਕੌਮਾਂਤਰੀ ਸੈਲਾਨੀਆਂ ਵਿੱਚ ਖਿੱਚ ਪੈਦਾ ਕਰ ਰਿਹਾ ਹੈ। ਇਸ ਸਾਲ ਮੁਲਕ ਵਿੱਚ ਆਉਣ ਵਾਲੇ ਕੌਮਾਂਤਰੀ ਸੈਲਾਨੀਆਂ ਨੇ 40 ਅਰਬ ਡਾਲਰ ਖ਼ਰਚੇ ਹਨ। ਇਸ ਸਾਲ ਸੈਲਾਨੀਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 5 ਫ਼ੀਸਦੀ ਵੱਧ ਰਹੀ। ਇਹ ਅਨੁਮਾਨ ਲਾਇਆ ਗਿਆ ਹੈ ਕਿ ਸਾਲ 2020 ਵਿੱਚ ਆਸਟਰੇਲੀਆਈ ਆਰਥਿਕਤਾ ਵਿੱਚ ਸੈਲਾਨੀ 50 ਅਰਬ ਡਾਲਰ ਦਾ ਹਿੱਸਾ ਪਾਉਣਗੇ। ਇਕੱਲੇ ਨਿਊ ਸਾਊਥ ਵੇਲਜ਼ ਸੁੂਬੇ ਨੇ ਕਰੀਬ 50 ਫ਼ੀਸਦੀ ਸੈਲਾਨੀ ਆਪਣੇ ਵੱਲ ਖਿੱਚੇ ਹਨ।
ਸੈਲਾਨੀਆਂ ਵਿੱਚ ਮੁੱਖ ਕੇਂਦਰ ਬਿੰਦੂ ਸਿਡਨੀ ਸ਼ਹਿਰ ਰਿਹਾ ਹੈ। ਮੁੱਖ ਆਕਰਸ਼ਣਾਂ ਵਿੱਚ ਸੰਸਾਰ ਦੇ ਸੱਤ ਅਜੂਬਿਆਂ ਵਿੱਚ ਸ਼ਾਮਲ ਓਪੇਰਾ ਹਾਊਸ ਅਤੇ ਨੇੜੇ ਬਣੇ ਹਾਰਬਰ ਬ੍ਰਿਜ ਬਣੇ ਹਨ। ਸੈਲਾਨੀਆਂ ਵਿੱਚ ਇਨ੍ਹਾਂ ਨੂੰ ਅੱਖੀਂ ਦੇਖਣ ਦੀ ਵੱਡੀ ਚਾਹਤ ਹੈ। ਇੱਥੇ ਇਸ ਸਾਲ ਜੂਨ ਮਹੀਨੇ ਵਿੱਚ 40 ਲੱਖ ਕੌਮਾਂਤਰੀ ਸੈਲਾਨੀ ਆਏ ਸਨ।
ਟੂਰਿਜ਼ਮ ਅਤੇ ਮੇਜਰ ਪ੍ਰੋਗਰਾਮ ਬਾਰੇ ਐਡਮ ਮਾਰਸ਼ਲ ਨੇ ਐਲਾਨ ਕੀਤਾ ਕਿ ਸਰਕਾਰ ਵੱਲੋਂ ਸਾਲ 2025 ਤੱਕ ਸੂਬੇ ਵਿੱਚ 20 ਬਿਲੀਅਨ ਡਾਲਰ ਦੇ ਵਿਸਥਾਰਤ ਖ਼ਰਚੇ ਨੂੰ ਵਧਾਉਣ ਦੀ ਯੋਜਨਾ ਹੈ। ਸਾਲ 2030 ਵਿੱਚ ਇਸ ਨੂੰ ਵਧਾ ਕੇ 25 ਅਰਬ ਡਾਲਰ ਤੱਕ ਪਹੁੰਚਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਸਰਕਾਰ, ਸੈਰ ਸਪਾਟਾ ਉਦਯੋਗ ਨਾਲ ਮਿਲ ਕੇ ਕੰਮ ਕਰੇਗੀ। ਗ੍ਰਹਿ ਵਿਭਾਗ ਦੀ ਵਿਜ਼ਟਰ ਵੀਜ਼ਾ ਪ੍ਰੋਗਰਾਮ ਰਿਪੋਰਟ ਅਨੁਸਾਰ ਆਸਟਰੇਲੀਆ ਵਿੱਚ ਜੁਲਾਈ ਤੋਂ ਦਸੰਬਰ 2017 ਦੌਰਾਨ ਚੀਨ, ਯੂਕੇ ਅਤੇ ਅਮਰੀਕਾ ਆਦਿ ਤੋਂ ਇਲਾਵਾ ਭਾਰਤ ਵਿੱਚੋਂ 1,24,402 ਸੈਲਾਨੀ ਇੱਥੇ ਆਏ। ਵਿਭਾਗ ਅਨੁਸਾਰ ਆਸਟਰੇਲੀਆ ਸਰਕਾਰ ਵੱਲੋਂ ਨਾਮਜ਼ਦ ਮਾਈਗ੍ਰੇਸ਼ਨ ਏਜੰਟਾਂ ਦੀ ਗਿਣਤੀ 7006 ਹੈ। ਇਨ੍ਹਾਂ ਵਿੱਚੋਂ 1759 ਖ਼ਿਲਾਫ਼ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਸ ਬਾਰੇ ਜਾਂਚ ਜਾਰੀ ਹੈ।

You May Also Like

Leave a Reply

Your email address will not be published. Required fields are marked *