ਇਸ ਸਮੇਂ 70 ਫੀ ਸਦੀ ਕੈਨੇਡੀਅਨ ਗੁਜ਼ਰ ਰਹੇ ਹਨ ਵਿੱਤੀ ਤਣਾਅ ‘ਚੋਂ : ਰਿਪੋਰਟ

ਓਟਵਾ: ਇਸ ਸਮੇਂ ਸਾਰਿਆਂ ਨੂੰ ਹੀ ਕੋਵਿਡ-19 ਕਾਰਨ ਵਿੱਤੀ ਤਣਾਅ ਵਿੱਚੋਂ ਲੰਘਣਾ ਪੈ ਰਿਹਾ ਹੈ|
ਜੇ ਤੁਹਾਨੂੰ ਵੀ ਵਿੱਤੀ ਤਣਾਅ ਤੇ ਆਰਥਿਕ ਅਸਥਿਰਤਾ ਮਹਿਸੂਸ ਹੋ ਰਹੀ ਹੈ ਤਾਂ ਤੁਸੀਂ ਇੱਕਲੇ ਨਹੀਂ ਹੋਂ| ਮਨੂਲਾਈਫ ਫਾਇਨਾਂਸ਼ੀਅਲ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਕੋਵਿਡ-19 ਦਾ ਪਰਿਵਾਰਾਂ ਦੀ ਵਿੱਤੀ ਸਥਿਤੀ, ਇੰਪਲੌਇਰਜ਼ ਤੋਂ ਲੈ ਕੇ ਵਰਕਰਜ਼ ਤੱਕ ਸਾਰਿਆਂ ਦੀ ਆਰਥਿਕ ਸਥਿਤੀ ਉੱਤੇ ਨਕਾਰਾਤਮਕ ਅਸਰ ਪਿਆ ਹੈ|
ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਅਨੁਸਾਰ ਵਿੱਤੀ ਤਣਾਅ ਇਸ ਸਮੇਂ 11 ਫੀ ਸਦੀ ਤੋਂ ਵੱਧ ਕੇ 27 ਫੀ ਸਦੀ ਤੱਕ ਪਹੁੰਚ ਗਿਆ ਹੈ| ਹਾਲਾਂਕਿ 44 ਫੀ ਸਦੀ ਕੈਨੇਡੀਅਨ ਮਹਾਂਮਾਰੀ ਤੋਂ ਪਹਿਲਾਂ ਵੀ ਵਿੱਤੀ ਦਿੱਕਤਾਂ ਹੰਢਾਅ ਰਹੇ ਸਨ ਪਰ ਆਊਟਬ੍ਰੇਕ ਤੋਂ ਬਾਅਦ ਇਹ ਅੰਕੜਾ 67 ਫੀ ਸਦੀ ਤੋਂ ਵੀ ਟੱਪ ਗਿਆ ਹੈ|
ਅੱਧੇ ਤੋਂ ਵੱਧ ਕੈਨੇਡੀਅਨਾਂ ਨੂੰ ਆਪਣੀ ਐਮਰਜੰਸੀ ਲਈ ਕੀਤੀ ਬਚਤ ਤੋਂ ਹੱਥ ਧੁਆਉਣੇ ਪਏ ਹਨ ਤੇ ਜਾਂ ਫਿਰ ਕਈ ਕੈਨੇਡੀਅਨਾਂ ਸਿਰ ਕਰਜ਼ਾ ਚੜ੍ਹ ਗਿਆ ਹੈ| ਇੱਥੇ ਹੀ ਬੱਸ ਨਹੀਂ ਹੁਣ ਕੈਨੇਡੀਅਨਾਂ ਵੱਲੋਂ ਫਾਇਨਾਂਸ਼ੀਅਲ ਪਲੈਨਰ ਦੀ ਵਰਤੋਂ ਕਰਨ ਬਾਰੇ ਸੋਚਿਆ ਜਾ ਰਿਹਾ ਹੈ ਤੇ ਕਈ ਕੈਨੇਡੀਅਨ ਆਪਣੇ ਇੰਪਲੌਇਰਜ਼ ਤੋਂ ਵੀ ਮਦਦ ਦੀ ਝਾਕ ਰੱਖ ਰਹੇ ਹਨ|
ਸਰਵੇ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ ਲੱਗਭਗ ਸਾਰਿਆਂ ਨੇ ਹੀ ਇਹ ਆਖਿਆ ਕਿ ਬਿਹਤਰ ਹੋਵੇਗਾ ਕਿ ਕੰਪਨੀਆਂ ਨੂੰ ਫਾਇਨਾਂਸ਼ੀਅਲ ਵੈੱਲਨੈੱਸ ਪ੍ਰੋਗਰਾਮ ਸ਼ੁਰੂ ਕਰਨੇ ਚਾਹੀਦੇ ਹਨ|

You May Also Like

Leave a Reply

Your email address will not be published. Required fields are marked *