ਇੰਡੋਨੇਸ਼ੀਆ ‘ਚ ਹੜ੍ਹ ਤੇ ਲੈਂਡਸਲਾਈਡ ਕਾਰਨ 27 ਲੋਕਾਂ ਦੀ ਮੌਤ, 15 ਲਾਪਤਾ

ਜਕਾਰਤਾ— ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ‘ਤੇ ਮੂਸਲਾਧਾਰ ਵਰਖਾ ਤੋਂ ਬਾਅਦ ਆਏ ਹੜ੍ਹ ਤੇ ਲੈਂਡਸਲਾਈਡ ਕਾਰਨ ਘੱਟ ਤੋਂ ਘੱਟ 27 ਲੋਕਾਂ ਦੀ ਮੌਤ ਹੋ ਗਈ ਤੇ 15 ਹੋਰ ਲੋਕ ਅਜੇ ਲਾਪਤਾ ਹਨ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ‘ਚ ਜ਼ਿਆਦਾਤਰ ਬੱਚੇ ਹਨ।

ਸਥਾਨਕ ਪੁਲਸ ਮੁਖੀ ਇਸਾਨੀ ਸਿਨੁਹਾਜੀ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰੇ ਉੱਤਰੀ ਸੁਮਾਤਰਾ ਦੇ ਮਾਂਡੈਂਲਗ ਜ਼ਿਲੇ ਦੇ ਮੌਰਾ ਸਾਲਾਡੀ ਪਿੰਡ ‘ਚ ਹੜ੍ਹ ‘ਚ ਇਕ ਮਦਰਸਾ ਤਬਾਹ ਹੋ ਗਿਆ ਤੇ 21 ਬੱਚੇ ਵਹਿ ਗਏ। ਉਨ੍ਹਾਂ ਨੇ ਦੱਸਿਆ ਕਿ ਬਚਾਅ ਕਰਮਚਾਰੀਆਂ ਨੇ ਘੰਟਿਆਂ ਦੀ ਮਿਹਨਤ ਤੋਂ ਬਾਅਦ ਚਿਕੜ ਤੇ ਮਲਬੇ ‘ਚੋਂ 11 ਲਾਸ਼ਾਂ ਕੱਢੀਆਂ। ਰਾਸ਼ਟਰੀ ਆਪਦਾ ਏਜੰਸੀ ਦੇ ਬੁਲਾਰੇ ਮੁਤੋਪੋ ਪੁਰਪੋ ਨੁਗਰੋਹੋ ਨੇ ਦੱਸਿਆ ਕਿ ਬਚਾਅ ਕਰਮਚਾਰੀ 10 ਹੋਰ ਬੱਚਿਆਂ ਦੀ ਤਲਾਸ਼ ਕਰ ਰਹੇ ਹਨ, ਜੋ ਅਜੇ ਤੱਕ ਲਾਪਤਾ ਹਨ। ਉਨ੍ਹਾਂ ਕਿਹਾ ਕਿ ਮਾਂਡੈਂਲਗ ਨਤਾਲ ‘ਚ ਸ਼ਨੀਵਾਰ ਨੂੰ ਤੜਕੇ ਇਕ ਕਾਰ ‘ਚੋਂ ਦੋ ਲਾਸ਼ਾਂ ਮਿਲੀਆਂ। ਇਹ ਕਾਰ ਹੜ੍ਹ ‘ਚ ਵਹਿ ਗਈ ਸੀ। ਇਸੇ ਇਲਾਕੇ ‘ਚ 17 ਘਰ ਵੀ ਢਹਿ ਗਏ ਤੇ 5 ਹੋਰ ਘਰ ਵੀ ਨੁਕਸਾਨੇ ਗਏ।

ਬੁਲਾਰੇ ਨੇ ਦੱਸਿਆ ਕਿ ਖੇਤਰ ‘ਚ 8 ਇਲਾਕਿਆਂ ‘ਚ ਲੈਂਡਸਲਾਈਡ ਹੋਇਆ ਤੇ ਸਿਬੋਲਗਾ ਜ਼ਿਲੇ ‘ਚ ਲੈਂਡਸਲਾਈਡ ਦੀ ਲਪੇਟ ‘ਚ 29 ਘਰ ਆਏ ਤੇ 100 ਤੋਂ ਜ਼ਿਆਦਾ ਇਮਾਰਤਾਂ ‘ਚ ਪਾਣੀ ਵੜ੍ਹ ਗਿਆ, ਜਿਸ ਨਾਲ ਚਾਰ ਪੇਂਡੂਆਂ ਦੀ ਮੌਤ ਹੋ ਗਈ।

You May Also Like

Leave a Reply

Your email address will not be published. Required fields are marked *