ਈਰਾਨ ਦੇ ਹਮਲੇ ਦਾ ਤੁਰੰਤ ਜਵਾਬ ਦਿਆਂਗੇ : ਅਮਰੀਕਾ

ਵਾਸ਼ਿੰਗਟਨ (ਪੀਟੀਆਈ) : ਪਰਮਾਣੂ ਕਰਾਰ ਟੁੱਟਣ ਪਿੱਛੋਂ ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਸਿਖਰ ‘ਤੇ ਪੁੱਜ ਗਿਆ ਹੈ। ਅਮਰੀਕਾ ਨੇ ਈਰਾਨ ਨੂੰ ਸਾਫ਼ ਤੌਰ ‘ਤੇ ਚਿਤਾਵਨੀ ਦਿੱਤੀ ਹੈ ਕਿ ਤਹਿਰਾਨ ਵੱਲੋਂ ਅਮਰੀਕੀ ਹਿੱਤਾਂ ਜਾਂ ਨਾਗਰਿਕਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ ਹੈ ਤਾਂ ਉਸ ਦਾ ਤੁਰੰਤ ਅਤੇ ਸਖ਼ਤ ਜਵਾਬ ਦਿੱਤਾ ਜਾਏਗਾ।

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਤਹਿਰਾਨ ਵਿਚ ਬੈਠੀ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਜਾਂ ਉਨ੍ਹਾਂ ਵੱਲੋਂ ਅਮਰੀਕੀ ਹਿੱਤਾਂ ਜਾਂ ਨਾਗਰਿਕਾਂ ਖ਼ਿਲਾਫ਼ ਕੋਈ ਹਮਲਾ ਹੁੰਦਾ ਹੈ ਤਾਂ ਅਮਰੀਕਾ ਤੁਰੰਤ ਅਤੇ ਨਿਰਣਾਇਕ ਕਾਰਵਾਈ ਕਰ ਕੇ ਉਸ ਦਾ ਜਵਾਬ ਦੇਵੇਗਾ। ਈਰਾਨ ਸਾਡੇ ਸੰਜਮ ਨੂੰ ਸੰਕਲਪ ਦੀ ਕਮੀ ਸਮਝਣ ਦੀ ਭੁੱਲ ਨਾ ਕਰੇ। ਈਰਾਨੀ ਸ਼ਾਸਨ ਨੇ ਅਜੇ ਤਕ ਹਿੰਸਾ ਦਾ ਬਦਲ ਚੁਣਿਆ ਹੈ। ਅਸੀਂ ਖ਼ੁਸ਼ਹਾਲੀ ਦੀ ਰਾਹ ਵੇਖਣ ਵਾਲੇ ਤਹਿਰਾਨ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਤਣਾਅ ਦੂਰ ਕਰਨ ਲਈ ਆਪਣੇ ਸ਼ਾਸਨ ਦੇ ਇਸ ਵਤੀਰੇ ਵਿਚ ਬਦਲਾਅ ਲਿਆਉਣ। ਇਸ ਤੋਂ ਇਕ ਦਿਨ ਪਹਿਲੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਲੋਹਾ, ਇਸਪਾਤ, ਐਲੂਮੀਨੀਅਮ ਅਤੇ ਤਾਂਬਾ ਖੇਤਰਾਂ ‘ਤੇ ਹੁਣ ਤਕ ਦੀਆਂ ਸਭ ਤੋਂ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਸੀ।

You May Also Like

Leave a Reply

Your email address will not be published. Required fields are marked *