ਈ.ਕੋਲੀ ਵਾਇਰਸ ਕਾਰਨ ਕਈ ਰੇਸਤਰਾਂ ਨੇ ਬੈਨ ਕੀਤੀ ‘ਪੱਤਾਗੋਬੀ’

ਟੋਰਾਂਟੋ— ਓਨਟਾਰੀਓ ਦੇ ਕੁਝ ਰੇਸਤਰਾਂ ਦੀ ਚੇਨ ਨੇ ਲੈਟਸ ‘ਚ ਈ.ਕੋਲੀ ਵਾਇਰਸ ਹੋਣ ਕਾਰਨ ਇਸ ਪੱਤੇਦਾਰ ਸਬਜ਼ੀ ਦੀ ਵਰਤੋਂ ਹਾਲ ਦੀ ਘੜੀ ਲਈ ਬੰਦ ਕਰ ਦਿੱਤੀ ਹੈ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਈ.ਕੋਲੀ ਦੇ ਓਨਟਾਰੀਓ, ਕਿਊਬਿਕ, ਨਿਊ ਬ੍ਰਨਸਵਿਕ, ਨੋਵਾ ਸਕੋਟੀਆ, ਨਿਊਫਾਊਂਡਲੈਂਡ ਤੇ ਲੈਬਰਾਡੋਰ ‘ਚ 28 ਦਸੰਬਰ ਤੱਕ 41 ਕੇਸ ਸਾਹਮਣੇ ਆਏ ਸਨ, ਜਿਨ੍ਹਾਂ ‘ਚੋਂ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਏਜੰਸੀ ਨੇ ਇਨ੍ਹਾਂ ਸੂਬਿਆਂ ਦੇ ਲੋਕਾਂ ਨੂੰ ਇਸ ਵਾਇਰਸ ਬਾਰੇ ਸਾਵਧਾਨ ਰਹਿਣ ਲਈ ਕਿਹਾ ਹੈ।
ਇਸ ਸਭ ਤੋਂ ਬਾਅਦ ਕਾਰਾ ਓਪਰੇਸ਼ਨ ਲਿਮਟਿਡ ਨੇ ਆਪਣੀਆਂ ਪੰਜ ਸੂਬਿਆਂ ਦੀਆਂ ਬ੍ਰਾਂਚਾ ਨੂੰ ਸਖਤ ਚਿਤਾਵਨੀ ਦਿੱਤੀ ਸੀ ਕਿ 27 ਦਸੰਬਰ ਤੋਂ ਰੋਮੈਨ ਲੈਟਸ ਨਾਲ ਬਣੇ ਪਕਵਾਨਾਂ ਦੀ ਸੇਵਾ ਬੰਦ ਕਰ ਦਿੱਤੀ ਜਾਵੇ। ਇਸੇ ਤਰ੍ਹਾਂ ਹੀ ਸਵਿਸ ਸ਼ੈਲੇਟ, ਮਾਈਲਸਟੋਨ ਗ੍ਰਿਲ+ਬਾਰ, ਮੋਨਟਾਨਾਸ ਕੁਕਹਾਊਸ, ਕੈਲਸੇਸ, ਈਸਟ ਸਾਈਡ ਮਾਰੀਓਸ ਤੇ ਹੋਰ ਕਈ ਕੰਪਨੀਆਂ ਨੇ ਰੋਮੈਨ ਲੈਟਸ ਨਾਲ ਬਣੇ ਪਕਵਾਨਾਂ ‘ਤੇ ਹਾਲ ਦੀ ਘੜੀ ਲਈ ਰੋਕ ਲਗਾ ਦਿੱਤੀ ਹੈ।
ਇਸ ਤੋਂ ਪਹਿਲਾਂ ਪਬਲਿਕ ਹੈਲਥ ਏਜੰਸੀ ਦੇ ਅਧਿਕਾਰੀਆਂ ਨੇ ਉੱਤਰੀ ਕੈਨੇਡਾ ਵਾਸੀਆਂ ਨੂੰ ਈ.ਕੋਲੀ ਵਾਇਰਸ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਈ.ਕੋਲੀ ਵਾਇਰਸ ਕਾਰਨ ਬੀਮਾਰ ਪੈਣ ਵਾਲਿਆਂ ਦੀ ਉਮਰ ਚਾਰ ਤੋਂ 80 ਸਾਲਾਂ ਦਰਮਿਆਨ ਹੈ ਤੇ ਇੰਨਾਂ ‘ਚੋਂ 70 ਫੀਸਦੀ ਔਰਤਾਂ ਸਨ।

You May Also Like

Leave a Reply

Your email address will not be published. Required fields are marked *