ਉੱਤਰ ਪੂਰਬ ‘ਚ ਅੱਤਵਾਦ ‘ਤੇ ਕੰਟਰੋਲ ਮੇਰੀ ਵੱਡੀ ਉਪਲਬੱਧੀ: ਰਾਜਨਾਥ

ਮੁੰਬਈ (ਪੀਟੀਆਈ) : ਉੱਤਰ ਪੂਰਬ ਦੇ ਸੂਬਿਆਂ ‘ਚ ਅੱਤਵਾਦ ‘ਤੇ ਲਗਾਮ ਲਾਉਣਾ ਇਕ ਗ੍ਰਹਿ ਮੰਤਰੀ ਦੇ ਤੌਰ ‘ਤੇ ਰਾਜਨਾਥ ਸਿੰਘ ਆਪਣੀ ਵੱਡੀ ਪ੍ਰਾਪਤੀ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ‘ਚ ਨਕਸਲੀ ਹਿੰਸਾ ‘ਚ ਵੀ ਕਮੀ ਆਈ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਭਾਰੀ ਬਹੁਮਤ ਨਾਲ ਇਕ ਵਾਰ ਫਿਰ ਸੱਤਾ ‘ਚ ਆ ਰਹੀ ਹੈ। ਲੋਕ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦਾ ਬਿਹਤਰੀਨ ਸ਼ਾਸਨ ਬਣਿਆ ਰਹੇ। ਰਾਜਨਾਥ ਸਿੰਘ ਨੇ ਕਿਹਾ ਕਿ ਮੋਦੀ ਨੇ ਜਿਸ ਤਰ੍ਹਾਂ ਨਾਲ ਰਾਸ਼ਟਰੀ ਤੇ ਕੌਮਾਂਤਰੀ ਪੱਧਰ ‘ਤੇ ਦੇਸ਼ ਦੀ ਅਗਵਾਈ ਕੀਤੀ ਹੈ, ਉਸ ਤੋਂ ਸਪਸ਼ਟ ਹੈ ਕਿ ਭਾਜਪਾ ਦੋ-ਤਿਹਾਈ ਬਹੁਮਤ ਨਾਲ ਸੱਤਾ ‘ਚ ਪਰਤੇਗੀ। ਇਸ ‘ਤੇ ਕਿਸੇ ਤਰ੍ਹਾਂ ਦੇ ਸ਼ੱਕ ਹੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਗ੍ਰਹਿ ਮੰਤਰੀ ਦੇ ਰੂਪ ‘ਚ ਉਨ੍ਹਾਂ ਬਹੁਤ ਕੁਝ ਕੀਤਾ ਹੈ। ਅੱਤਵਾਦ ਤੇ ਨਕਸਲਵਾਦ ‘ਤੇ ਲਗਾਮ ਲਾਉਣਾ ਉਨ੍ਹਾਂ ‘ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਉੱਤਰ ਪੂਰਬ ‘ਚ ਅੱਤਵਾਦ ਲਗਪਗ ਖ਼ਤਮ ਹੋ ਗਿਆ ਹੈ। ਇਹ ਨਤੀਜਾ ਉਨ੍ਹਾਂ ਦੀ ਉਮੀਦ ਤੋਂ ਵੀ ਜ਼ਿਆਦਾ ਹੈ। ਨਕਸਲਵਾਦ ‘ਤੇ ਰਾਜਨਾਥ ਸਿੰਘ ਨੇ ਕਿਹਾ ਕਿ 1971 ਮਗਰੋਂ ਅਸੀਂ ਇਸ ਸਮੇਂ ਬਿਹਤਰ ਸਥਿਤੀ ‘ਚ ਹਾਂ। ਪਹਿਲਾਂ ਨਕਸਲੀਆਂ ਦੀ ਤੁਲਨਾ ‘ਚ ਸੁਰੱਖਿਆ ਬਲਾਂ ਦੀ ਜ਼ਿਆਦਾ ਜਾਨ ਜਾਂਦੀ ਸੀ। ਪਰ ਹੁਣ ਸਥਿਤੀ ਉਲਟ ਗਈ ਹੈ। ਪਹਿਲਾਂ ਜਿੱਥੇ ਦੇਸ਼ ਦੇ 126 ਜ਼ਿਲ੍ਹਿਆਂ ‘ਚ ਨਕਸਲੀ ਸਰਗਰਮ ਸਨ, ਹੁਣ ਸਿਮਟ ਕੇ ਛੇ ਤੋਂ ਸੱਤ ਜ਼ਿਲਿ੍ਹਆਂ ‘ਚ ਰਹਿ ਗਏ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੇ ਦਿਨਾਂ ‘ਚ ਨਕਸਲਵਾਦ ਦਾ ਪੂਰੀ ਤਰ੍ਹਾਂ ਨਾਲ ਸਫ਼ਾਇਆ ਹੋ ਜਾਵੇਗਾ।

You May Also Like

Leave a Reply

Your email address will not be published. Required fields are marked *