ਬਰਲਿਨ: ਜਰਮਨੀ ਦੀਆਂ ਚੋਣਾਂ ਵਿੱਚ ਅੱਜ ਚਾਂਸਲਰ ਐਂਜਲਾ ਮਰਕਲ ਨੇ ਚੌਥੀ ਵਾਰ ਜਿੱਤ ਦਰਜ ਕੀਤੀ ਪਰ ਉਨ੍ਹਾਂ ਦੀ ਜਿੱਤ ਉਤੇ ਪਹਿਲੀ ਵਾਰ ਸੰਸਦੀ ਸੀਟਾਂ ਨਾਲ ਹਾਜ਼ਰੀ ਲਵਾ ਰਹੀ ਸੱਜੇ ਪੱਖੀ ਏਐਫਡੀ ਪਾਰਟੀ ਦਾ ਪਰਛਾਵਾਂ ਪ੍ਰਤੱਖ ਰਿਹਾ। ਚੋਣ ਸਰਵੇਖਣ ਮੁਤਾਬਕ 12 ਵਰ੍ਹਿਆਂ ਤੋਂ ਸੱਤਾ ਵਿੱਚ ਚੱਲ ਰਹੀ ਮਰਕਲ ਦੇ ਕੰਜ਼ਰਵੇਟਿਵ ਕ੍ਰਿਸ਼ਚੀਅਨ ਯੂਨੀਅਨ (ਸੀਡੀਯੂ/ ਸੀਐਸਯੂ) ਬਲਾਕ ਨੂੰ 33 ਫੀਸਦੀ ਵੋਟਾਂ ਮਿਲੀਆਂ।