ਓਨਟਾਰੀਓ ਵਿੱਚ ਕੋਵਿਡ-19 ਦੇ 391 ਨਵੇਂ ਮਾਮਲੇ ਆਏ ਸਾਹਮਣੇ

ਓਨਟਾਰੀਓ, 17 ਮਈ  : ਸ਼ਨਿੱਚਰਵਾਰ ਨੂੰ ਓਨਟਾਰੀਓ ਵਿੱਚ ਕੋਵਿਡ-19 ਦੇ 391 ਮਾਮਲੇ ਸਾਹਮਣੇ ਆਏ ਤੇ 33 ਮੌਤਾਂ ਦਰਜ ਕੀਤੀਆਂ ਗਈਆਂ।
ਬੀਤੇ ਦਿਨਾਂ ਨਾਲੋਂ ਇਨ੍ਹਾਂ ਮਾਮਲਿਆਂ ਵਿੱਚ 1.8 ਫੀ ਸਦੀ ਦਾ ਵਾਧਾ ਰਿਕਾਰਡ ਕੀਤਾ ਗਿਆ। ਪਿਛਲੇ ਤਿੰਨ ਦਿਨਾਂ ਵਿੱਚ ਰੋਜ਼ਾਨਾਂ ਦੇ ਹਿਸਾਬ ਨਾਲ ਇਨ੍ਹਾਂ ਮਾਮਲਿਆਂ ਵਿੱਚ 1.6 ਫੀ ਸਦੀ ਦਾ ਔਸਤ ਵਾਧਾ ਪਾਇਆ ਗਿਆ। ਇਸ ਸਮੇਂ ਪ੍ਰੋਵਿੰਸ ਵਿੱਚ ਕਰੋਨਾਵਾਇਰਸ ਦੇ ਪੁਸ਼ਟ ਮਾਮਲਿਆਂ ਦੀ ਗਿਣਤੀ 22,313 ਹੈ ਜਿਨ੍ਹਾਂ ਵਿੱਚੋਂ 17020 ਠੀਕ ਹੋ ਗਏ ਦੱਸੇ ਜਾਂਦੇ ਹਨ।
ਪ੍ਰੋਵਿੰਸ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 1858 ਤੱਕ ਪਹੁੰਚ ਚੱੁਕੀ ਹੈ। ਲਾਂਗ ਟਰਮ ਕੇਅਰ ਮੰਤਰਾਲੇ ਅਨੁਸਾਰ ਕਰੋਨਾਵਾਇਰਸ ਕਾਰਨ 1360 ਲੋਕਾਂ ਦੀ ਮੌਤ ਹੋ ਚੱੁਕੀ ਹੈ, ਜੋ ਕਿ ਇੱਕ ਦਿਨ ਪਹਿਲਾਂ ਨਾਲੋਂ 40 ਮੌਤਾਂ ਵੱਧ ਹੈ। ਪਬਲਿਕ ਹੈਲਥ ਓਨਟਾਰੀਓ ਵੱਲੋਂ ਲਾਂਗ ਟਰਮ ਕੇਅਰ ਹੋਮਜ਼ ਵਿੱਚ 835 ਮੌਤਾਂ ਦਰਜ ਕੀਤੀਆਂ ਗਈਆਂ ਜੋ ਕਿ ਸ਼ੱੁਕਰਵਾਰ ਦੀ ਰਿਪੋਰਟ ਨਾਲੋਂ 13 ਵੱਧ ਹਨ।
ਹਸਪਤਾਲ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਘਟ ਕੇ 1000 ਤੋਂ ਥੱਲੇ ਰਹਿ ਗਈ ਹੈ ਜਦਕਿ ਇੰਟੈਂਸਿਵ ਕੇਅਰ ਵਿੱਚ ਜੇਰੇ ਇਲਾਜ ਤੇ ਵੈਂਟੀਲੇਟਰ ਉੱਤੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕੋਈ ਖਾਸ ਫਰਕ ਦਰਜ ਨਹੀਂ ਕੀਤਾ ਗਿਆ ਹੈ।

 

You May Also Like

Leave a Reply

Your email address will not be published. Required fields are marked *