ਔਰਤਾਂ ਨੂੰ ਸਿਆਸਤ ‘ਚ ਲਿਆਉਣ ਲਈ ਵੱਡੀ ਤਬਦੀਲੀ ਦੀ ਲੋੜ : ਟਰੂਡੋ

ਓਟਾਵਾ — 6 ਹਫਤੇ ਦੀਆਂ ਸਰਦ ਰੁੱਤ ਦੀਆਂ ਛੁੱਟੀਆਂ ਤੋਂ ਬਾਅਦ ਸੋਮਵਾਰ ਤੋਂ ਸ਼ੁਰੂ ਹੋਣ ਜਾ ਰਹੀ ਸੰਸਦ ਦੀ ਕਾਰਵਾਈ ਤੋਂ 1 ਦਿਨ ਪਹਿਲਾਂ ਐਤਵਾਰ ਨੂੰ ਆਪਣੇ ਪਾਰਟੀ ਕਾਕਸ ਨਾਲ ਮੀਟਿੰਗ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਜਿਨ੍ਹਾਂ ਦੇ ਹੱਥ ‘ਚ ਸੱਤਾ ਹੁੰਦੀ ਹੈ ਉਨ੍ਹਾਂ ਦੇ ਗਲਤ ਵਿਵਹਾਰ ਨੂੰ ਦਰੁਸਤ ਕਰਨਾ ਅਤੇ ਕੌਮਾਂਤਰੀ ਟਰੇਡ ਅਗਰੀਮੈਂਟ ਆਦਿ ਬਹਿਤਰ ਮੁਲਕ ਸਿਰਜਣ ਲਈ ਬੇਹੱਦ ਜ਼ਰੂਰੀ ਤੱਤ ਹਨ।
ਟਰੂਡੋ ਨੇ ਲਿਬਰਲ ਐੈੱਮ. ਪੀਜ਼. ਨੂੰ ਸੰਬੋਧਨ ਕਰਦਿਆ ਆਖਿਆ ਕਿ ਵਧੇਰੇ ਔਰਤਾਂ ਸਿਆਸਤ ‘ਚ ਦਾਖਲ ਹੋ ਸਕਣ ਇਸ ਲਈ ਸਾਨੂੰ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਲਈ ਤਬਦੀਲੀ ਲਿਆਉਣ ਦੀ ਲੋੜ ਹੈ। ਟਰੂਡੋ ਨੇ ਆਖਿਆ ਕਿ ਵੱਧ ਤੋਂ ਵੱਧ ਮਹਿਲਾਂਵਾਂ ਨੂੰ ਸਿਆਸਤ ਦੇ ਪਿੜ ‘ਚ ਦਾਖਲ ਹੋਣਾ ਚਾਹੀਦਾ ਹੈ ਅਤੇ ਸਿਆਸਤ ਦੀ ਨੁਹਾਰ ਬਦਲਣ ਨਾਲ ਅਸੀਂ ਬਹਿਤਰ ਦੇਸ਼ ਸਿਰਜ ਸਕਦੇ ਹਾਂ। ਉਨ੍ਹਾਂ ਆਖਿਆ ਕਿ ਜਿਨਸੀ ਤੌਰ ‘ਤੇ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਜਾਣਾ ਇਕ ਵੱਡੀ ਸਮੱਸਿਆ ਹੈ ਅਤੇ ਇਸ ਨੂੰ ਕਿਸੇ ਵੀ ਹਾਲ ਸਵੀਕਾਰ ਨਹੀਂ ਕੀਤਾ ਜਾ ਸਕਦਾ।
ਟਰੂਡੋ ਵੱਲੋਂ ਇਹ ਟਿੱਪਣੀਆਂ ਉਦੋਂ ਆਈਆਂ ਜਦੋਂ ਔਰਤਾਂ ਵੱਲੋਂ ਆਪਣੇ ਨਾਲ ਹੋਏ ਗਲਤ ਜਿਨਸੀ ਵਿਵਹਾਰ ਦੀ ਆਵਾਜ਼ ਉਠਾਈ ਗਈ ਅਤੇ ਇਸ ਮਗਰੋਂ ਓਨਟਾਰੀਓ ਅਤੇ ਨੋਵਾ ਸਕੋਸ਼ੀਆ ਦੇ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂਆਂ ਵੱਲੋਂ ਅਸਤੀਫੇ ਦੇ ਦਿੱਤੇ ਗਏ। ਇਸ ਮੀਟਿੰਗ ‘ਚ ਟਰੂਡੋ ਦੇ ਸਾਬਕਾ ਸਪੋਰਟਸ ਐਂਡ ਪਰਸਨਜ਼ ‘ਚ ਡਿਸਐਬਿਲਿਟੀਜ਼ ਮੰਤਰੀ ਕੈਂਟ ਹੈਅਰ ਨੇ ਵੀ ਹਿੱਸਾ ਨਹੀਂ ਲਿਆ ਕਿਉਂਕਿ ਉਨ੍ਹਾਂ ‘ਤੇ ਵੀ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਿਆ ਸੀ ਅਤੇ ਉਨ੍ਹਾਂ ਵੀ ਪਿਛਲੇ ਹਫਤੇ ਅਸਤੀਫਾ ਦੇ ਦਿੱਤਾ।

You May Also Like

Leave a Reply

Your email address will not be published. Required fields are marked *