ਕਮਬੈਕ ਕਰਦੇ ਹੀ ਬੇਬੋ ਦੇ ਨਖਰੇ ਪਹੁੰਚੇ 7ਵੇਂ ਅਸਮਾਨ ‘ਤੇ, ਵਧਦੀ ਮੰਗ ਨੂੰ ਦੇਖ ਵਧਾਈ ਫੀਸ

ਮੁੰਬਈ(ਬਿਊਰੋ)— ਬੇਬੋ ਦੇ ਨਖਰੇ ਅੱਜਕਲ ਕਾਫੀ ਵਧ ਰਹੇ ਹਨ। ਕਰੀਨਾ ਕਪੂਰ ਖਾਨ ਨੇ ਤੈਮੂਰ ਦੇ ਜਨਮ ਤੋਂ ਬਾਅਦ ਬਾਕਸ ਆਫਿਸ ‘ਤੇ ਫਿਲਮ ‘ਵੀਰੇ ਦੀ ਵੈਡਿੰਗ’ ਜ਼ਬਰਦਸਤ ਕਮਬੈਕ ਕੀਤਾ। ਹੁਣ ਕਰੀਨਾ ਕੋਲ ਫਿਲਮਾਂ ਦੀ ਕੋਈ ਕਮੀਂ ਨਹੀਂ ਹੈ।

ਇਕ ਤੋਂ ਬਾਅਦ ਇਕ ਕਰੀਨਾ ਕੋਲ ਬਿੱਗ ਬਜਟ ਫਿਲਮਾਂ ਹਨ। ਪਹਿਲਾਂ ਕਰੀਨਾ ਦੀ ਅਕਸ਼ੇ ਕੁਮਾਰ ਨਾਲ ਫਿਲਮ ‘ਗੁੱਡ ਨਿਊਜ਼’ ਦੀ ਅਨਾਊਸਮੈਂਟ ਹੋਈ ਤੇ ਅੱਜ ਹੀ ਕਰਨ ਜੌਹਰ ਨੇ ਫਿਲਮ ‘ਤੱਖਤ’ ਦਾ ਵੀ ਐਲਾਨ ਕਰ ਦਿੱਤਾ ਹੈ।

ਇਸ ਫਿਲਮ ਤੋਂ ਪਹਿਲਾਂ ਕਰੀਨਾ ਅਜੇ ਆਪਣੀ ਕਮਬੈਕ ਫਿਲਮ ‘ਵੀਰੇ ਦੀ ਵੈਡਿੰਗ’ ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਕਰੀਨਾ ਕਪੂਰ ਆਪਣੇ ਪੁਰਾਣੀ ਲੈਅ ‘ਚ ਵਾਪਸ ਆ ਰਹੀ ਹੈ। ਉਹ ਇਕ ਤੋਂ ਬਾਅਦ ਇਕ ਫਿਲਮਾਂ ਸਾਈਨ ਕਰ ਰਹੀ ਹੈ।

ਕਰੀਨਾ ਨੇ ਲਗਾਤਾਰ ਮਿਲ ਰਹੀਆਂ ਵੱਡੀਆਂ ਫਿਲਮਾਂ ਕਰਕੇ ਆਪਣੀ ਫੀਸ ਵੀ ਵਧਾ ਦਿੱਤੀ ਹੈ। ਕਰੀਨਾ ਨੇ ‘ਵੀਰੇ ਦੀ ਵੈਡਿੰਗ’ ਲਈ 7 ਕਰੋੜ ਰੁਪਏ ਲਏ ਸੀ ਤੇ ਹੁਣ ਉਸ ਨੇ ਫੀਸ ਦੀ ਡਿਮਾਂਡ ਵਧਾ ਕੇ 10 ਕਰੋੜ ਰੁਪਏ ਕਰ ਦਿੱਤੀ ਹੈ।

 

You May Also Like

Leave a Reply

Your email address will not be published. Required fields are marked *