ਕਾਰਗਿਲ ਵੇਲੇ ਪਾਇਲਟ ਨਚੀਕੇਤਾ ਨੂੰ ਪਾਕਿਸਤਾਨ ਨੇ ਅੱਠ ਦਿਨਾਂ ਪਿੱਛੋਂ ਛੱਡਿਆ ਸੀ

ਨਵੀਂ ਦਿੱਲੀ- ਭਾਰਤੀ ਹਵਾਈ ਫੌਜ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੇ ਪਾਕਿਸਤਾਨ ਵੱਲੋਂ ਬੰਦੀ ਬਣਾਏ ਜਾਣ ਉੱਤੇ 26 ਸਾਲ ਪਹਿਲਾਂ ਕਾਰਗਿਲ ਜੰਗ ਵੇਲੇ ਹੋਇਆ ਅਜਿਹਾ ਵਾਕਿਆ ਹਰ ਕਿਸੇ ਦੇ ਦਿਮਾਗ ‘ਚ ਇੱਕ ਵਾਰ ਫਿਰ ਤਾਜ਼ਾ ਹੋ ਗਿਆ ਹੈ।
ਕਾਰਗਿਲ ਦੇ ਵਕਤ ਗਰੁੱਪ ਕੈਪਟਨ ਕੰਬਮਪਤੀ ਨਚੀਕੇਤਾ ਨੂੰ ਪਾਕਿਸਤਾਨੀ ਫੌਜ ਨੇ ਬੰਦੀ ਬਣਾ ਲਿਆ ਸੀ। ਓਦੋਂ ਨਚੀਕੇਤਾ ਫਲਾਈਟ ਲੈਫਟੀਨੈਂਟ ਸਨ। ਭਾਰਤ ਸਰਕਾਰ ਦੇ ਕੂਟਨੀਤਕ ਯਤਨਾਂ ਅਤੇ ਕੌਮਾਂਤਰੀ ਦਬਾਅ ਪਿੱਛੋਂ ਉਨ੍ਹਾਂ ਨੂੰ ਅੱਠ ਦਿਨਾਂ ਪਿੱਛੋਂ ਛੱਡ ਦਿੱਤਾ ਗਿਆ ਸੀ। ਸੰਨ 1999 ਵਿੱਚ ਓਦੋਂ ਫਲਾਈਟ ਲੈਫਟੀਨੈਂਟ ਨਚੀਕੇਤਾ ਭਾਰਤੀ ਹਵਾਈ ਫੌਜ ਦੇ ਨੌਵੇਂ ਸਕੁਵਾਡਰਨ ਵਿੱਚ ਸਨ। ਇਹ ਸਕੁਵਾਰਡਨ ਕਾਰਗਿਲ ਯੁੱਧ ਦੇ ਪ੍ਰਭਾਵ ਵਾਲੇ ਬਟਾਲਿਕ ਸੈਕਟਰ ਵਿੱਚ ਕੰਮ ਕਰ ਰਿਹਾ ਸੀ। ਨਚੀਕੇਤਾ ਨੂੰ 17 ਹਜ਼ਾਰ ਫੁੱਟ ਦੀ ਉਚਾਈ ਤੋਂ 80 ਐਮ ਐਮ ਰਾਕੇਟ ਦਾਗਣ ਦਾ ਜ਼ਿੰਮਾ ਦਿੱਤਾ ਗਿਆ ਸੀ ਤੇ 27 ਮਈ ਨੂੰ ਦੁਸ਼ਮਣ ਦੀਆਂ ਚੌਕੀਆਂ ਉੱਤੇ ਜੰਗੀ ਜਹਾਜ਼ ਮਿਗ-27 ਹਮਲਾ ਕਰ ਰਿਹਾ ਸੀ ਤਾਂ ਇਕ ਰਾਕੇਟ ਦੇ ਹਮਲੇ ਵਿੱਚ ਉਨ੍ਹਾਂ ਦੇ ਜਹਾਜ਼ ਦਾ ਇੰਜਣ ਰੁਕ ਗਿਆ ਅਤੇ ਇੰਜਣ ਤੋਂ ਪੈਰਾਸ਼ੂਟ ਨਾਲ ਉਨ੍ਹਾਂ ਨੂੰ ਕੁੱਦਣਾ ਪਿਆ। ਇਸ ਦੇ ਬਾਅਦ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਨੇ ਬੰਦੀ ਬਣਾ ਕੇ ਰਾਵਲਪਿੰਡੀ ਦੀ ਜੇਲ੍ਹ ਵਿੱਚ ਪੁਚਾਇਆ ਗਿਆ ਅਤੇ ਪਾਕਿਸਤਾਨੀ ਫੌਜੀਆਂ ਨੇ ਉਨ੍ਹਾਂ ਨੂੰ ਬਹੁਤ ਤਸੀਹੇ ਦਿੱਤੇ ਸਨ। ਸਾਲ 2016 ‘ਚ ਨਚੀਕੇਤਾ ਨੇ ਇਕ ਇੰਟਰਵਿਊ ‘ਚ ਦੱਸਿਆ ਕਿ ਉਨ੍ਹਾਂ ਨੂੰ ਤਿੰਨ ਚਾਰ ਦਿਨ ਤਸੀਹੇ ਦਿੱਤੇ ਗਏ। ਇਸ ਦੌਰਾਨ ਭਾਰਤ ਨੇ ਪਾਕਿਸਤਾਨ ‘ਤੇ ਕੌਮਾਂਤਰੀ ਦਬਾਅ ਬਣਾਇਆ। ਅੱਠ ਦਿਨਾਂ ਪਿੱਛੋਂ ਤਿੰਨ ਜੂਨ 1999 ਨੂੰ ਉਨ੍ਹਾਂ ਨੂੰ ਪਾਕਿਸਤਾਨ ਦੇ ਰੈਡ ਕਰਾਸ ਨੂੰ ਸੌਂਪ ਦਿੱਤਾ ਗਿਆ ਅਤੇ ਉਹ ਵਾਹਗਾ ਬਾਰਡਰ ਦੇ ਰਸਤੇ ਭਾਰਤ ਪਰਤ ਆਏ। ਇਹ ਕਹਾਣੀ ਇਸ ਵਾਰ ਫਿਰ ਲੋਕਾਂ ਨੂੰ ਯਾਦ ਆ ਗਈ ਹੈ।

You May Also Like

Leave a Reply

Your email address will not be published. Required fields are marked *