ਕਿਸਾਨਾਂ ’ਚ ਬੇਚੈਨੀ ਲਈ ਭਾਜਪਾ ਜ਼ਿੰਮੇਵਾਰ: ਕੈਪਟਨ

ਨਵੀਂ ਦਿੱਲੀ: ਕਾਂਗਰਸ ਦੇ 84ਵੇਂ ਮਹਾਂਸੰਮੇਲਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਕਿਸਾਨਾਂ ਵਿੱਚਲੀ ਬੇਚੈਨੀ ਲਈ ਭਾਜਪਾ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜੇ ਕੌਮੀ ਪ੍ਰਗਤੀਸ਼ੀਲ ਗੱਠਜੋਡ਼ ਦੀ ਸਰਕਾਰ 2019 ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਕਿਸਾਨਾਂ ਦੇ ਖੇਤੀ ਕਰਜ਼ੇ ਮੁਆਫ਼ ਕਰੇਗੀ। ਇਸ ਮੌਕੇ ਉਨ੍ਹਾਂ ਨੇ ਖੇਤੀਬਾਡ਼ੀ ਤੋਂ ਇਲਾਵਾ ਰੁਜ਼ਗਾਰ, ਗਰੀਬੀ ਹਟਾਓ ਆਦਿ ਮਤੇ ਪੇਸ਼ ਕਰਦਿਆਂ ਕਿਸਾਨਾਂ ਤੇ ਨੌਜਵਾਨਾਂ ਨਾਲ ਵਾਅਦਾ ਕੀਤਾ ਕਿ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਅਤੇ ਦੇਸ਼ ਵਿੱਚ ਫੈਲੀ ਬੇਚੈਨੀ ਨੂੰ ਖਤਮ ਕੀਤਾ ਜਾਵੇਗਾ। ਇਨ੍ਹਾਂ ਮਤਿਆਂ ਵਿੱਚ ਕਿਹਾ ਗਿਆ ਹੈ ਕਿ ਯੁੂਪੀਏ ਸਰਕਾਰ ਨੇ ਜਿਵੇਂ 2009 ਵਿੱਚ 3.2 ਕਰੋਡ਼ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਕੇ ਰਾਹਤ ਦਿੱਤੀ ਸੀ। ਉਸੇ ਤਰ੍ਹਾਂ ਹੀ ਕਾਂਗਰਸ ਛੋਟੇ ਤੇ ਸੀਮਾਂਤ ਕਿਸਾਨਾਂ ਲਈ ਕਰਜ਼ਾ ਮੁਆਫੀ਼ ਯੋਜਨਾ ਲਿਆਵੇਗੀ। ਕਾਂਗਰਸ ਕਿਸਾਨਾਂ ਨੂੰ ਵਿਆਜ਼ ਰਹਿਤ ਕਰਜ਼ੇ ਦੇਵੇਗੀ । ਇਸ ਮੌਕੇ ਉਨ੍ਹਾਂ ਪੰਜਾਬ ਵਿੱਚ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਯੋਜਨਾ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸੂਬੇ ਵਿੱਚ 10 ਲੱਖ ਦੇ ਕਰੀਬ ਕਿਸਾਨਾਂ ਨੂੰ ਇਸ ਦਾ ਲਾਭ ਮਿਲਿਆ ਹੈ।

You May Also Like

Leave a Reply

Your email address will not be published. Required fields are marked *