ਕੀ ਤੁਸੀਂ ਜਾਣਦੋ ਹੋ ਦੋ ਹਫ਼ਤਿਆਂ ਦੇ ਕਿੰਨੇ ਰੁਪਏ ਲੈ ਰਹੇ ਹਨ ਸਿਧਾਰਥ ਸ਼ੁਕਲਾ, ਫ਼ੀਸ ਜਾਣ ਕੇ ਰਹਿ ਜਾਵੋਗੇ ਹੈਰਾਨ

ਜੇਐੱਨਐੱਨ, ਨਵੀਂ ਦਿੱਲੀ : ਟੀਵੀ ਸਕ੍ਰੀਨ ਦਾ ਸਭ ਤੋਂ ਚਰਚਿਤ ਤੇ ਹਰਮਨਪਿਆਰਾ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਸੀਜ਼ਨ ਦੀ ਖ਼ਾਸ ਗੱਲ ਇਹ ਹੈ ਕਿ ਇਸ ਵਾਰ ਕੰਟੈਸਟੈਂਟ ਦੇ ਨਾਲ ਪੁਰਾਣੇ ਸੀਜ਼ਨ ਦੇ ਵਿਨਰ ਵੀ ਅਹਿਮ ਭੂਮਿਕਾ ‘ਚ ਨਜ਼ਰ ਆ ਰਹੇ ਹਨ। ਇਸ ਵਾਰ ਤੂਫ਼ਾਨੀ ਸੀਰੀਅਲਸ ਦੇ ਨਾਂ ਨਾਲ ਸਿਧਾਰਥ ਸ਼ੁਕਲਾ, ਹਿਨਾ ਖ਼ਾਨ ਤੇ ਗੌਹਰ ਖ਼ਾਨ ਨਜ਼ਰ ਆ ਰਹੀ ਹੈ। ਸਿਧਾਰਥ ਸ਼ੁਕਲਾ ਨੇ 13ਵੇਂ ਸੀਜ਼ਨ ਜਿੱਤਿਆ ਸੀ ਕੇ ਕਾਫ਼ੀ ਚਰਚਾ ‘ਚ ਵੀ ਰਹੇ ਸੀ। ਇਸ ਸੀਜ਼ਨ ਨੂੰ ਸ਼ੁਰੂ ਹੋਏ ਅਜੇ ਲੰਬਾ ਸਮਾਂ ਨਹੀਂ ਹੋਇਆ, ਪਰ ਸਿਧਾਰਥ ਲਗਾਤਾਰ ਖ਼ਬਰਾਂ ‘ਚ ਹੈ। ਅਜੇ ਵੀ ਦਰਸ਼ਕ ਸਿਧਾਰਥ ਨੂੰ ਪਸੰਦ ਕਰ ਰਹੇ ਹਨ ਕਿਉਂਕਿ ਸਿਧਾਰਥ ਵੀ ਰੇਨਡਾਂਸ ਤੋਂ ਲਲੈ ਕੇ ਕਈ ਐਕਟ ਨਾਲ ਲੋਕਾਂ ਨੂੰ ਐਂਟਰਟੇਨ ਕਰ ਰਹੇ ਹਨ। ਪਰ ਕੀ ਤੁਸੀਂ ਜਾਣਦੇ ਹੋ ਇਸ ਐਂਟਰਟੇਨਮੈਂਟ ਲਈ ਸਿਧਾਰਥ ਸ਼ੁਕਲਾ ਮੋਟੀ ਫ਼ੀਸ ਵੀ ਵਸੂਲ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਨੂੰ ਇਸ ਸੀਜ਼ਨ ਲਈ ਮੋਟਾ ਪੈਸਾ ਆਫ਼ਰ ਕੀਤਾ ਗਿਆ ਹੈ। ਇਸ ਵਾਰ ਸਿਧਾਰਥ ਦੋ ਹਫ਼ਤਿਆਂ ਤਕ ਸ਼ੋਅ ‘ਚ ਨਜ਼ਰ ਆਵੇਗਾ ਤੇ ਉਨ੍ਹਾਂ ਨੇ ਦੋ ਹਫ਼ਤਿਆਂ ਲਈ 10-15 ਲੱਖ ਰੁਪਏ ਨਹੀਂ, ਬਲਕਿ ਕਰੋੜਾਂ ‘ਚ ਰੁਪਏ ਲਏ ਹਨ। ਇਸ ਖ਼ਬਰ ਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਸਿਧਾਰਥ ਨੂੰ ਬਿੱਗ ਬੌਸ ਦੇ ਘਰ ‘ਚ ਦੋ ਹਫ਼ਤਿਆਂ ਲਈ 12 ਕਰੋੜ ਰੁਪਏ ਦਿੱਤੇ ਗਏ ਹਨ। ਹਾਲਾਂਕਿ ਕੁਝ ਰਿਪੋਰਟਾਂ ‘ਚ ਇਹ ਫੀਸ ਵੱਖ ਦੱਸੀ ਜਾ ਰਹੀ ਹੈ, ਜਿਸ ‘ਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਫੀਸ ਲੱਖਾਂ ‘ਚ ਮਿਲ ਰਹੀ ਹੈ। ਹੁਣ ਅਧਿਕਾਰਿਕ ਜਾਣਕਾਰੀ ਦੇ ਬਾਅਦ ਇਸ ਦੀ ਪੁਸ਼ਟੀ ਹੋ ਸਕਦੀ ਹੈ। ਬਾਲੀਵੁੱਡ ਹੰਗਾਮਾ ਦੀ ਇਕ ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਨਾਲ ਇਹ ਗੱਲ ਕਹੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਿੱਗ ਬੌਸ 13 ਦੇ ਘਰ ਤੋਂ ਜਾਣ ਦੇ ਬਾਅਦ ਵੀ ਸਿਧਾਰਥ ਕਾਫਫ਼ੀ ਖ਼ਬਰਾਂ ‘ਚ ਰਹੇ ਤੇ ਉਹ ਸੋਸ਼ਲ ਮੀਡੀਆ ਸਟਾਰ ਬਣ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਏਨੇ ਪੈਸੇ ਆਫ਼ਰ ਕੀਤੇ।

You May Also Like

Leave a Reply

Your email address will not be published. Required fields are marked *