ਕੈਨੇਡਾ ਕਰਕੇ ਸਾਨੂੰ ਬਹੁਤ ਕੁਝ ਗੁਆਉਣਾ ਪਿਆ : ਟਰੰਪ

ਵਾਸ਼ਿੰਗਟਨ — ਬੁੱਧਵਾਰ ਨੂੰ ਮਿਸੋਰੀ ‘ਚ ਇਕ ਭਾਸ਼ਣ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਹੋਈ ਮੁਲਾਕਾਤ ਦੇ ਤੱਥ ਸਾਹਮਣੇ ਲਿਆਂਦੇ ਹਨ। ਇਹ ਖੁਲਾਸਾ ਇਕ ਅੰਗ੍ਰੇਜ਼ੀ ਅਖਬਾਰ ‘ਚ ਕਈ ਰਿਕਾਰਡਿੰਗਾਂ ਦੇ ਆਧਾਰ ‘ਤੇ ਕੀਤਾ ਗਿਆ ਹੈ।
ਅਖਬਾਰ ਵੱਲੋਂ ਆਪਣੀ ਵੈੱਬਸਾਈਟ ‘ਤੇ ਪੋਸਟ ਕੀਤੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਟਰੰਪ ਨੇ ਟਰੂਡੋ ਨੂੰ ਇਹ ਗੱਲ ਜ਼ੋਰ ਦੇ ਕੇ ਕਹੀ ਸੀ ਕਿ ਅਮਰੀਕਾ ਨੂੰ ਆਪਣੇ ਉੱਤਰੀ ਹਿੱਸੇ ‘ਚ ਮੌਜੂਦ ਗੁਆਂਢੀ ਨਾਲ ਕਾਰੋਬਾਰੀ ਘਾਟੇ ‘ਚੋਂ ਲੰਘਣਾ ਪੈ ਰਿਹਾ ਹੈ। ਰਿਕਾਰਡਿੰਗ ‘ਚ ਟਰੰਪ ਨੇ ਇਹ ਵੀ ਕਿਹਾ ਕਿ ਟਰੂਡੋ ਨੇ ਉਸ ਨੂੰ ਦੱਸਿਆ ਕਿ ਕੈਨੇਡਾ ਨਾਲ ਅਮਰੀਕਾ ਨੂੰ ਕੋਈ ਵਪਾਰਕ ਘਾਟਾ ਨਹੀਂ ਪੈ ਰਿਹਾ। ਇਸ ‘ਤੇ ਟਰੰਪ ਨੇ ਟਰੂਡੋ ਨੂੰ ਆਖਿਆ ਕਿ ਉਹ ਨਹੀਂ ਜਾਣਦੇ ਕਿ ਅਜਿਹਾ ਕੁੱਝ ਹੈ ਵੀ ਜਾਂ ਨਹੀਂ।
ਰਾਸ਼ਟਰਪਤੀ ਨੇ ਕਿਹਾ ਕਿ ਫਿਰ ਉਨ੍ਹਾਂ ਆਪਣੇ ਇਕ ਖਾਸ ਵਿਅਕਤੀ ਨੂੰ ਪ੍ਰਧਾਨ ਮੰਤਰੀ ਦੇ ਦਾਅਵੇ ਨੂੰ ਜਾਂਚਣ ਲਈ ਭੇਜਿਆ। ਟਰੰਪ ਨੇ ਫਿਰ ਰਿਕਾਰਡਿੰਗ ‘ਚ ਕਿਹਾ ਕਿ ਉਹ ਸਹੀ ਆਖ ਰਹੇ ਹਨ। ਸਾਨੂੰ ਕੋਈ ਘਾਟਾ ਨਹੀਂ ਪਿਆ ਹੈ ਪਰ ਜਦੋਂ ਐਨਰਜੀ ਅਤੇ ਟਿੰਬਰ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਾਲ ਦੇ 17 ਬਿਲੀਅਨ ਡਾਲਰ ਗੁਆ ਰਹੇ ਹਾਂ ਇਹ ਕਮਾਲ ਦੀ ਗੱਲ ਹੈ।
ਟਰੰਪ ਨਿਯਮਿਤ ਤੌਰ ‘ਤੇ ਕੈਨੇਡਾ ਨਾਲ ਹੋ ਰਹੇ ਕਾਰੋਬਾਰ ਕਾਰਨ ਪੈਣ ਵਾਲੇ ਘਾਟੇ ਦਾ ਜ਼ਿਕਰ ਕਰਦੇ ਰਹੇ ਹਨ। ਪਿਛਲੇ ਸਾਲ ਫਰਵਰੀ ‘ਚ ਵੀ ਉਨ੍ਹਾਂ ਕਿਹਾ ਸੀ ਕਿ ਕੈਨੇਡਾ ਕਰਕੇ ਸਾਨੂੰ ਕਾਫੀ ਕੁਝ ਗੁਆਉਣਾ ਪਿਆ ਲੋਕਾਂ ਨੂੰ ਇਸ ਗੱਲ ਬਾਰੇ ਨਹੀਂ ਪਤਾ। ਪਰ ਸਾਲ 2018 ‘ਚ ਵ੍ਹਾਈਟ ਹਾਊਸ ‘ਚ ਜਾਰੀ ਕੀਤੀ ਗਈ ਇਕਨਾਮਿਕ ਰਿਪੋਰਟ ਆਫ ਦਿ ਪ੍ਰੈਜ਼ੀਡੈਂਟ”’ਚ ਵੱਖਰੀ ਹੀ ਕਹਾਣੀ ਵੇਖਣ-ਸੁਣਨ ਨੂੰ ਮਿਲੀ। ਇਹ ਇਕ ਸਾਲਾਨਾ ਦਸਤਾਵੇਜ਼ ਹੈ ਜਿਹੜਾ ਟਰੰਪ ਦੀ ਆਪਣੀ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ‘ਚ ਟਰੇਡ ਸਬੰਧੀ ਦਿੱਤੇ ਬਿਆਨਾਂ ਅਤੇ ਨੀਤੀਆਂ ਸਬੰਧੀ ਟਰੰਪ ਵੱਲੋਂ ਦਿੱਤੇ ਬਿਆਨ ‘ਤੇ ਦਿੱਤੀ ਗਈ ਜਾਣਕਾਰੀ ਨਾਲੋਂ ਕਾਫੀ ਵੱਖਰੇ ਹਨ।
ਹੁਣ ਇਸ ਦੀ ਇਕ ਮਿਸਾਲ ਇਹ ਹੈ ਕਿ ਟਰੰਪ ਹਮੇਸ਼ਾਂ ਇਹੋ ਕਹਿੰਦੇ ਰਹੇ ਹਨ ਕਿ ਅਮਰੀਕਾ ਦਾ ਕੈਨੇਡਾ ਨਾਲ ਵਪਾਰਕ ਘਾਟਾ ਚੱਲ ਰਿਹਾ ਹੈ। ਪਰ ਜਿਨ੍ਹਾਂ ਦਸਤਾਵੇਜ਼ਾਂ ‘ਤੇ ਉਨ੍ਹਾਂ ਵੱਲੋਂ ਦਸਤਖ਼ਤ ਕੀਤੇ ਗਏ ਹਨ ਉਨ੍ਹਾਂ ‘ਚ ਇਹ ਸਾਫ ਲਿਖਿਆ ਹੈ ਕਿ ਕੈਨੇਡਾ ਅਜਿਹੇ ਕੁੱਝ ਦੇਸ਼ਾਂ ‘ਚੋਂ ਇਕ ਹੈ ਜਿਸ ਨਾਲ ਅਮਰੀਕਾ ਦਾ 2.6 ਬਿਲੀਅਨ ਡਾਲਰ ਦਾ ਟਰੇਡ ਸਰਪਲਸ ਹੈ।

You May Also Like

Leave a Reply

Your email address will not be published. Required fields are marked *