ਕੈਨੇਡਾ ‘ਚ ਇਕੋ ਨਾਂ ਦੇ 2 ਪੰਜਾਬੀ ਨੌਜਵਾਨਾਂ ਦਾ ਕਤਲ, ਬੁੱਝੇ ਦੋ ਘਰਾਂ ਦੇ ਚਿਰਾਗ

ਸਰੀ— ਕੈਨੇਡਾ ਦੇ ਸ਼ਹਿਰ ਸਰੀ ‘ਚ ਪੁਲਸ ਨੂੰ ਦੋ ਪੰਜਾਬੀਆਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਵਲੂੰਧਰ ਗਿਆ। ਮ੍ਰਿਤਕਾਂ ਦੀ ਪਛਾਣ 16 ਸਾਲਾ ਜਸਕਰਨ ਸਿੰਘ ਝੁੱਟੀ ਅਤੇ 17 ਸਾਲਾ ਜਸਕਰਨ ਸਿੰਘ ਭੰਗਲ ਵਜੋਂ ਕੀਤੀ ਗਈ ਹੈ। ਇਹ ਦੋਵੇਂ ਸਰੀ ਦੇ ਸਕੂਲ ‘ਚ ਪੜ੍ਹਦੇ ਸਨ। ਇਹ ਖਬਰ ਮਿਲਦਿਆਂ ਦੋਹਾਂ ਮ੍ਰਿਤਕਾਂ ਦੇ ਪਰਿਵਾਰਾਂ, ਸਾਥੀ ਅਤੇ ਅਧਿਆਪਕਾਂ ਨੂੰ ਡੂੰਘਾ ਦੁੱਖ ਪੁੱਜਾ ਹੈ।

ਵਿਦਿਆਰਥੀਆਂ ਨੇ ਦੱਸਿਆ ਕਿ ਉਹ ਉਨ੍ਹਾਂ ਨਾਲ ਖੇਡਦੇ-ਖੇਡਦੇ ਗੱਡੀ ‘ਚ ਬੈਠੇ ਅਤੇ ਹੁਣ ਖਬਰ ਮਿਲੀ ਕਿ ਉਨ੍ਹਾਂ ਦੀ ਮੌਤ ਹੋ ਗਈ। ਕੈਨੇਡਾ ਦੀ ਇਨਟੇਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਰਾਤ ਨੂੰ 10.30 ਵਜੇ ਤੋਂ ਬਾਅਦ ਸਾਊਥ ਸਰੀ ਦੇ ਕੈਂਪਬੈੱਲ ਹਾਈਟਸ ਦੇ ਨੇੜੇ ਇਨ੍ਹਾਂ ਦੋਹਾਂ ਦੀਆਂ ਲਾਸ਼ਾਂ ਮਿਲੀਆਂ।

ਸਰੀ ਪੁਲਸ ਨੇ ਦੱਸਿਆ ਕਿ ਲਾਸ਼ਾਂ 192 ਸਟਰੀਟ ਅਕੇ 40ਵੇਂ ਅਵੈਨਿਊ ਦੀਆਂ ਸੜਕਾਂ ‘ਤੇ ਪਈਆਂ ਸਨ। ਜਦ ਪੁਲਸ ਮੁਲਾਜ਼ਮ ਵਾਰਦਾਤ ਵਾਲੀ ਥਾਂ ‘ਤੇ ਪੁੱਜੇ ਤਾਂ ਦੇਖਿਆ ਕਿ ਦੋਹਾਂ ਦੇ ਸਰੀਰਾਂ ‘ਤੇ ਗੋਲੀਆਂ ਦੇ ਨਿਸ਼ਾਨ ਸਨ।

You May Also Like

Leave a Reply

Your email address will not be published. Required fields are marked *