ਕੈਨੇਡਾ ‘ਚ ਗੋਲੀਆਂ ਮਾਰ ਕੇ ਕੀਤਾ ਗਿਆ ਪੰਜਾਬੀ ਦਾ ਕਤਲ

ਸਰੀ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਬੀਤੇ ਦਿਨੀਂ 15 ਮਈ ਨੂੰ ਸ਼ਹਿਰ ਲੈਂਗਲੀ ਦੇ ਇਕ ਗੈਸ ਸਟੇਸ਼ਨ ‘ਤੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਪਛਾਣ ਪੰਜਾਬੀ ਨੌਜਵਾਨ ਵਜੋਂ ਹੋਈ ਹੈ। ‘ਦਿ ਇੰਟੇਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ’ (ਆਈ. ਐੱਚ. ਆਈ. ਟੀ.) ਦੇ ਪੁਲਸ ਅਧਿਕਾਰੀ ਫਰੈਂਕ ਜਾਂਗ ਨੇ ਦੱਸਿਆ ਕਿ 31 ਸਾਲਾ ਅਮਨਜੋਤ ਹਾਂਸ ਪੁੱਤਰ ਬਲਵੰਤ ਸਿੰਘ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਉਸ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਅਮਨਜੋਤ ਸ਼ੈਵਰਨ ਗੈਸ ਸਟੇਸ਼ਨ ‘ਤੇ ਆਪਣੀ ਗੱਡੀ ‘ਚ ਪੈਟਰੋਲ ਭਰਵਾ ਰਿਹਾ ਸੀ ਅਤੇ ਇੱਥੇ ਕਿਸੇ ਨੇ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਦਾ ਮੰਨਣਾ ਹੈ ਕਿ ਉਸ ਨੂੰ ਜਾਣ-ਬੁੱਝ ਕੇ ਮਾਰਿਆ ਗਿਆ। ਸਰੀ ‘ਚ ਹੀ 10 ਸਾਲ ਪਹਿਲਾਂ ਅਮਨਜੋਤ ਦੇ ਭਰਾ ਹਰਕਿੰਦਰ ਹਾਂਸ ਦਾ ਕਤਲ ਕਰ ਦਿੱਤਾ ਗਿਆ ਸੀ।

ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਦੀ ਗੱਡੀ ‘ਚ ਲੱਗੇ ਡੈਸ਼ ਕੈਮ ‘ਚ ਇਸ ਸੰਬੰਧੀ ਕੋਈ ਵੀਡੀਓ ਹੋਵੇ ਤਾਂ ਉਹ ਉਨ੍ਹਾਂ ਨਾਲ ਜ਼ਰੂਰ ਸੰਪਰਕ ਕਰਨ। ਉਨ੍ਹਾਂ ਕਿਹਾ ਕਿ 15 ਮਈ ਨੂੰ ਰਾਤ 8 ਵਜੇ ਤੋਂ 9.30 ਵਜੇ ਵਿਚਕਾਰ ਹਾਈਵੇਅ 10 ਤੋਂ ਲੰਘਣ ਵਾਲੇ ਲੋਕਾਂ ਦੇ ਵਾਹਨਾਂ ‘ਚ ਲੱਗੇ ਡੈਸ਼ਕੈਮ ‘ਚ ਇਸ ਵਾਰਦਾਤ ਸੰਬੰਧੀ ਕੋਈ ਨਾ ਕੋਈ ਵੀਡੀਓ ਹੋ ਸਕਦੀ ਹੈ। ਇਸ ਲਈ ਉਹ ਇਸ ‘ਤੇ ਥੋੜਾ ਧਿਆਨ ਦੇ ਕੇ ਪੁਲਸ ਦੀ ਮਦਦ ਕਰਨ। 15 ਮਈ ਨੂੰ ਹੀ ਪੁਲਸ ਨੂੰ ਥੋੜੀ ਦੂਰੀ ‘ਤੇ ਰਾਤ 9.20 ਵਜੇ ਅੱਗ ‘ਚ ਸੜ ਰਿਹਾ ਪਿਕਅੱਪ ਟਰੱਕ ਮਿਲਿਆ ਸੀ। ਇਨ੍ਹਾਂ ਦੋਹਾਂ ਮਾਮਲਿਆਂ ਨੂੰ ਜੋੜ ਕੇ ਦੇਖਿਆ ਜਾ ਰਿਹਾ ਹੈ। ਆਈ. ਐੱਚ. ਆਈ. ਟੀ. ਅਤੇ ਲੈਂਗਲੀ ਪੁਲਸ ਮਿਲ ਕੇ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

You May Also Like

Leave a Reply

Your email address will not be published. Required fields are marked *