ਕੈਨੇਡਾ ‘ਚ ਡਰੱਗ ਤਸਕਰੀ ਕਰਨ ਵਾਲੇ ਪੰਜਾਬੀ ਗੈਂਗ ਦੇ 10 ਗੈਂਗਸਟਰ ਗ੍ਰਿਫਤਾਰ

ਟੋਰਾਂਟੋ:ਪੀਲ ਰੀਜਨ ਪੁਲਸ ਵਲੋਂ ਜਾਰੀ ਇਕ ਪ੍ਰੈੱਸ ਬਿਆਨ ਮੁਤਾਬਕ ਪੀਲ ਰੀਜਨ ਗ੍ਰੇਟਰ ਟੋਰਾਂਟੋ ਏਰੀਆ ਅਤੇ ਦੱਖਣੀ-ਪੱਛਮੀ ਓਂਟਾਰੀਓ ਸੂਬੇ ਦੇ ਖੇਤਰਾਂ ‘ਚ ਨਸ਼ੀਲੀਆਂ ਵਸਤਾਂ ਦੀ ਸਮੱਗਲਿੰਗ ਅਤੇ ਵੱਡੀ ਪੱਧਰ ‘ਤੇ ਚੋਰੀ ਦੇ ਸਾਮਾਨ ਅਤੇ ਧੋਖਾਦੇਹੀ ਕਰਨ ਵਾਲੇ ਇਕ ਵੱਡੇ ਗਿਰੋਹ ਨੂੰ ਬੇਨਕਾਬ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਦੀਆਂ ਖੁਫੀਆ ਜਾਂਚ ਏਜੰਸੀਆਂ ਦੀ ਸਾਂਝੀ ਜਾਂਚ ਪਿੱਛੋਂ 8 ਸਰਚ ਵਾਰੰਟਾਂ ‘ਤੇ ਕਾਰਵਾਈ ਕਰਦਿਆਂ ਗਿਰੋਹ ਨਾਲ ਜੁੜੇ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਗਿਰੋਹ ਦੇ ਮੈਂਬਰਾਂ ‘ਚ 44 ਸਾਲਾ ਕਰਨ ਘੁਮਾਣ ਮੂਲ ਵਾਸੀ ਦਿੜ੍ਹਬਾ, ਹਾਲ ਵਾਸੀ ਬ੍ਰੈਂਪਟਨ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਹੋਰ ਜਿਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ‘ਚ ਰਵੀਸ਼ੰਕਰ (56), ਗੁਰਿੰਦਰ ਬੋਦੀ (52), ਭੁਪਿੰਦਰ ਰਾਜਾ (64), ਸੱਤ ਨਾਰਾਇਰ ਓਹਰੀ (35), ਸੁਖਬੀਰ ਬਰਾੜ (28), ਗੁਰਪ੍ਰੀਤ ਢਿੱਲੋਂ (39), ਦਿਲਬਾਗ ਓਜਲਾ (70)- ਸਾਰੇ ਵਾਸੀ ਬ੍ਰੈਂਪਟਨ, ਆਜ਼ਾਦ ਅਲੀ ਦੀਮਾਨੀ (63) ਅਤੇ ਦਰਸ਼ਨ ਬੇਦੀ (71) ਵਾਸੀ ਵੁਡਸਟਾਕ ਸ਼ਾਮਲ ਹਨ। ਕੈਨੇਡਾ ਦੀ ਪੁਲਸ ਮੁਤਾਬਕ ਇਸ ਗਿਰੋਹ ਦਾ ਜਾਲ ਸਿਰਫ ਕੈਨੇਡਾ ‘ਚ ਹੀ ਨਹੀਂ, ਸਗੋਂ ਅਮਰੀਕਾ ਅਤੇ ਪਾਕਿਸਤਾਨ ਤਕ ਫੈਲਿਆ ਹੋਇਆ ਹੈ।
ਭਾਰੀ ਮਾਤਰਾ ‘ਚ ਨਸ਼ੀਲੀਆਂ ਵਸਤਾਂ ਤੇ ਨਕਦੀ ਬਰਾਮਦ—
ਗ੍ਰਿਫਤਾਰ ਕੀਤੇ ਗਏ ਗਿਰੋਹ ਦੇ ਮੈਂਬਰਾਂ ਕੋਲੋਂ ਪੁਲਸ ਨੇ 2.6 ਕਿਲੋ ਅਫੀਮ, 1.40 ਕਿਲੋ ਹੈਰੋਇਨ, 17 ਗ੍ਰਾਮ ਥੈਥੇਮਫੈਟਾਮਾਇਨ ਅਤੇ 1 ਕਿਲੋ ਮੈਸਆਨਾ ਬਰਾਮਦ ਕੀਤਾ। ਇਸ ਤੋਂ ਇਲਾਵਾ ਸਥਾਨਕ ਕਰੰਸੀ ਵੀ ਬਰਾਮਦ ਕੀਤੀ ਗਈ, ਜੋ 6 ਲੱਖ 62 ਹਜ਼ਾਰ ਅਮਰੀਕੀ ਡਾਲਰ ਦੇ ਬਰਾਬਰ ਬਣਦੀ ਹੈ।

You May Also Like

Leave a Reply

Your email address will not be published. Required fields are marked *