ਕੈਨੇਡਾ ‘ਚ ‘ਪੰਜਾਬੀ ਫਾਈਟ’ : ਪੁਲਸ ਨੇ 2 ਹੋਰ ਪੰਜਾਬੀ ਨੌਜਵਾਨਾਂ ਨੂੰ ਕੀਤਾ ਕਾਬੂ

ਬਰੈਂਪਟਨ — ਕੈਨੇਡਾ ਪੁਲਸ ਨੇ 10 ਦਸੰਬਰ ਨੂੰ ਬਰੈਂਪਟਨ ਕਮਰਸ਼ੀਅਲ ਪਲਾਜ਼ਾ ਦੇ ਬਾਹਰ ਹੋਈ ਪੰਜਾਬੀ ਨੌਜਵਾਨਾਂ ਵਿਚਾਲੇ ਫਾਈਟ ਸਬੰਧੀ 2 ਹੋਰਨਾਂ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਫਾਈਟ ‘ਚ ਇਕ 19 ਸਾਲਾਂ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਜਾਣਕਾਰੀ ਮੁਤਾਬਕ ਪੁਲਸ ਨੇ ਘਟਨਾ ਤੋਂ ਥੋੜੇ ਦਿਨ ਬਾਅਦ ਹੀ 3 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ (20), ਕਰਨਬੀਰ ਸਿੰਘ (22) ਅਤੇ ਹਰਬੀਰ ਸਿੰਘ (22) ਵੱਜੋਂ ਕੀਤੀ ਗਈ ਸੀ। ਇਹ ਤਿੰਨੋਂ ਪੰਜਾਬੀ ਬਰੈਂਪਟਨ ਦੇ ਹੀ ਰਹਿਣ ਵਾਲੇ ਹਨ। ਉਥੇ ਹੀ ਪੁਲਸ ਨੇ ਜਾਂਚ ਦੌਰਾਨ 2 ਹੋਰਨਾਂ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਵਵਨਜੀਤ ਸਿੰਘ (20) ਅਤੇ ਹਰਮਨਪ੍ਰੀਤ ਸਿੰਘ (19) ਵੱਜੋਂ ਕੀਤੀ ਗਈ ਹੈ।

You May Also Like

Leave a Reply

Your email address will not be published. Required fields are marked *