ਕੈਨੇਡਾ ਜਾਣ ਵਾਲਿਆਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ, ਅਰਜ਼ੀਆਂ ਦਾ ਪ੍ਰੋਸੈਸਿੰਗ ਟਾਈਮ ਘੱਟ ਹੋ ਜਾਣ ਦੀ ਆਸ

ਬਰੈਂਪਟਨ—ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇੰਮੀਗਰੇਸ਼ਨ, ਰਫ਼ਿਊਜੀ ਤੇ ਸਿਟੀਜਨਸ਼ਿਪ ਮੰਤਰੀ ਮਾਣਯੋਗ ਅਬਦੂਲ ਹੱਸਨ ਵੱਲੋਂ ਐਲਾਨ ਕੀਤੀ ਗਈ ਲਿਬਰਲ ਸਰਕਾਰ ਦੀ ਇਤਿਹਾਸਕ ਇੰਮੀਗਰੇਸ਼ਨ ਯੋਜਨਾ ਨਾਲ ਇੰਮੀਗਰੇਸ਼ਨ ਲਈ ਪ੍ਰਾਪਤ ਹੋਈਆਂ ਅਰਜ਼ੀਆਂ ਦਾ ਪ੍ਰੋਸੈੱਸਿੰਗ ਟਾਈਮ ਘੱਟ ਹੋਣ ਅਤੇ ਪਤੀ-ਪਤਨੀ, ਬੱਚਿਆਂ, ਮਾਪਿਆਂ, ਪੜ-ਮਾਪਿਆਂ ਤੇ ਕੇਅਰ-ਗਿਵਰ ਸਪਾਂਸਰਸ਼ਿਪ ਵਾਲੇ ਕੇਸਾਂ ਦੀ ਪਿਛਲਾ ਬਕਾਇਆ ਜਲਦੀ ਖਤਮ ਹੋਣ ਦੀ ਆਸ ਪ੍ਰਗਟ ਕੀਤੀ ਹੈ।
ਇਸ ਦੇ ਬਾਰੇ ਆਪਣੀ ਪ੍ਰਤੀਕਰਮ ਦਿੰਦਿਆਂ ਹੋਇਆ ਸੋਨੀਆ ਨੇ ਕਿਹਾ ਕਿ ਸਾਡੀ ਸਰਕਾਰ ਪਰਿਵਾਰਾਂ ਨੂੰ ਮੁੜ-ਮਿਲਾਉਣ ਲਈ ਵਚਨਬੱਧ ਹਨ। ਸਰਕਾਰ ਦੀ ਨਵੀਂ ਬਹੁ-ਸਾਲੀ ਇੰਮੀਗਰੇਸ਼ਨ ਯੋਜਨਾ ਦੇਸ਼ ਦੇ ਅਰਥਚਾਰੇ ਨੂੰ ਅੱਗੇ ਵਧਾਏਗੀ, ਕੈਨੇਡਾ ਦੇ ਬਿਜ਼ਨੈੱਸ-ਅਦਾਰਿਆਂ ਨੂੰ ਹੋਰ ਵਿਕਸਤ ਕਰਨ ਅਤੇ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਪੂਰੀਆਂ ਕਰਨ ‘ਚ ਸਹਾਇਤਾ ਕਰੇਗੀ। ਇੰਮੀਗਰੇਸ਼ਨ ਦੇ ਹਰੇਕ ਪੱਧਰ ‘ਤੇ ਹੋਏ ਵਾਧੇ ਨਾਲ ਅਸੀਂ ਅਰਜ਼ੀਆਂ ਦਾ ਪ੍ਰੋਸੈੱਸਿੰਗ ਟਾਈਮ ਘੱਟਣ ਅਤੇ ਇਨ੍ਹਾਂ ਦਾ ਬੈਕਲਾਗ ਜਲਦੀ ਖਤਮ ਹੋਣ ਦੀ ਆਸ ਕਰਦੇ ਹਾਂ ਜੋ ਕਿ ਇਸ ਸਮੇਂ ਕੈਨੇਡੀਅਨ ਪਰਿਵਾਰਾਂ ਦੀ ਦੁਖਦਾਈ ਰਗ ਬਣਿਆ ਹੋਇਆ ਹੈ। ਸਾਲ 2018 ‘ਚ 3,10,000 ਨਵੇਂ ਪਰਮਾਨੈਂਟ ਰੈਜ਼ੀਡੈਂਟਾਂ ਤੋਂ ਸ਼ੁਰੂ ਹੋ ਕੇ ਪੱਕੀ ਰਿਹਾਇਸ਼ ਵਾਲਿਆਂ ਦੀ ਇਹ ਗਿਣਤੀ 2019 ‘ਚ 3,30,000 ਅਤੇ 2020 ‘ਚ 3,40,000 ਕੀਤੇ ਜਾਣ ਵਾਲੀ ਇਹ ਯੋਜਨਾ ਕੈਨੇਡਾ ਦੇ ਅਜੋਕੇ ਇਤਿਹਾਸ ‘ਚ ਬੜੀ ਲੁਭਾਉਣੀ ਅਤੇ ਲਾਭਦਾਇਕ ਮੰਨੀ ਜਾਏਗੀ। ਇਸ ਦਾ ਸਮੁੱਚੇ ਕੈਨੇਡਾ-ਵਾਸੀਆਂ ਨੂੰ ਲਾਭ ਹੋਵੇਗਾ ਕਿਉਂਕਿ ਇੱਥੇ ਆਉਣ ਵਾਲੇ ਇੰਮੀਗਰੇਸ਼ਨ ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਅਤੇ ਵਿਸ਼ਵ-ਪੱਧਰ ਤੇ ਇਸ ਨੂੰ ਹੋਰ ਦੇਸ਼ਾਂ ਦੇ ਮੁਕਾਬਲੇ ‘ਚ ਖੜੇ ਕਰਨ ‘ਚ ਸਹਾਈ ਹੁੰਦੇ ਹਨ। ਨਵੇਂ ਕੈਨੇਡਾ-ਵਾਸੀ ਆਪਣੇ ਵੱਖ-ਵੱਖ ਸਕਿੱਲਾਂ ਨਾਲ ਇੱਥੇ ਰੋਜ਼ਗਾਰ ਦੇਣ ਵਾਲਿਆਂ ਦੀਆਂ ਲੇਬਰ ਮਾਰਕੀਟ ਸਬੰਧੀ ਲੋੜਾਂ ਪੂਰੀਆਂ ਕਰਦੇ ਹਨ।

You May Also Like

Leave a Reply

Your email address will not be published. Required fields are marked *