ਕੈਨੇਡਾ ਤੇ ਅਮਰੀਕਾ ਵੱਲੋਂ ਸਰਹੱਦੀ ਪਾਬੰਦੀਆਂ ਜਾਰੀ ਰੱਖਣ ਦਾ ਫੈਸਲਾ

ਓਟਵਾ, 14 ਅਗਸਤ : ਕੈਨੇਡੀਅਨ ਤੇ ਅਮਰੀਕੀ ਅਧਿਕਾਰੀਆਂ ਨੇ ਇੱਕ ਮਹੀਨੇ ਲਈ ਹੋਰ ਆਪਣੀਆਂ ਸਰਹੱਦਾ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ| ਇਸ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਦੇਸ਼ ਕੋਵਿਡ-19 ਮਹਾਂਮਾਰੀ ਨੂੰ ਰੋਕਣ ਲਈ ਕਿਸ ਹੱਦ ਤੱਕ ਕੰਮ ਕਰ ਰਹੇ ਹਨ|
ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਬੰਦ ਰੱਖਣ ਦਾ ਮੌਜੂਦਾ ਸਮਝੌਤਾ 21 ਅਗਸਤ ਨੂੰ ਖ਼ਤਮ ਹੋਣ ਜਾ ਰਿਹਾ ਹੈ ਪਰ ਦੋਵਾਂ ਦੇਸ਼ਾਂ ਵਿੱਚ ਕੋਵਿਡ-19 ਦੇ ਪਸਾਰ ਵਿੱਚ ਕੋਈ ਕਮੀ ਨਹੀਂ ਆਈ ਹੈ| ਹੁਣ ਮਨੋਰੰਜਨ ਲਈ ਟਰੈਵਲ ਉੱਤੇ 21 ਸਤੰਬਰ ਤੱਕ ਪਾਬੰਦੀ ਜਾਰੀ ਰਹੇਗੀ| ਸੱਭ ਤੋਂ ਪਹਿਲਾਂ ਇਹ ਪਾਬੰਦੀ ਮਾਰਚ ਵਿੱਚ ਲਾਈ ਗਈ ਸੀ ਤੇ ਫਿਰ ਇੱਕ ਇੱਕ ਮਹੀਨਾ ਕਰਕੇ ਇਸ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਕਿਉਂਕਿ ਅਜੇ ਵੀ ਕੋਵਿਡ-19 ਦੇ ਪਸਾਰ ਵਿੱਚ ਬਹੁਤੀ ਠੱਲ੍ਹ ਨਹੀਂ ਪਈ|
ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨੇ ਟਵੀਟ ਕਰਕੇ ਆਖਿਆ ਕਿ ਅਸੀਂ ਆਪਣੀਆਂ ਕਮਿਊਨਿਟੀਜ਼ ਨੂੰ ਸੁਰੱਖਿਅਤ ਰੱਖਣ ਲਈ ਜੋ ਕੁੱਝ ਹੋ ਸਕੇਗਾ ਕਰਾਂਗੇ| ਇਨ੍ਹਾਂ ਪਾਬੰਦੀਆਂ ਕਾਰਨ ਟਰੇਡ ਤੇ ਕਾਮਰਸ ਦੀ ਆਵਾਜਾਈ ਉੱਤੇ ਕੋਈ ਅਸਰ ਨਹੀਂ ਪਵੇਗਾ| ਇਸ ਦੇ ਨਾਲ ਹੀ ਆਰਜ਼ੀ ਵਿਦੇਸ਼ੀ ਵਰਕਰ ਤੇ ਹੈਲਥ ਕੇਅਰ ਵਰਕਰਜ਼, ਜਿਵੇਂ ਕਿ ਨਰਸਾਂ ਜਿਹੜੇ ਸਰਹੱਦ ਦੇ ਇੱਕ ਪਾਸੇ ਰਹਿੰਦੇ ਹਨ ਪਰ ਕੰਮ ਦੂਜੇ ਪਾਸੇ ਕਰਦੇ ਹਨ| ਸੈਲਾਨੀਆਂ ਤੇ ਹੋਰ ਆਵਾਜਾਈ ਬੰਦ ਰਹੇਗੀ| ਇਹ ਪੰਜਵੀਂ ਵਾਰੀ ਹੈ ਕਿ ਸਰਹੱਦੀ ਪਾਬੰਦੀਆਂ ਨੂੰ ਮੁੜ ਨੰਵਿਆਂਇਆ ਗਿਆ ਹੈ|

You May Also Like

Leave a Reply

Your email address will not be published. Required fields are marked *