ਕੈਨੇਡਾ ਦਾ ਨਵਾਂ ਇੰਮੀਗ੍ਰੇਸ਼ਨ ਪ੍ਰੋਗਰਾਮ ਉੱਚ ਤਕਨੀਕੀ ਕਾਮਿਆਂ ਲਈ ਮਦਦਗਾਰ

ਓਟਾਵਾ — ਪਾਇਲਟ ਪ੍ਰੋਗਰਾਮ ਨੇ ਉੱਚ ਹੁਨਰਮੰਦ ਵਿਦੇਸ਼ੀ ਤਕਨੀਕੀ ਕਾਮਿਆਂ ਲਈ ਕੈਨੇਡਾ ‘ਚ ਰੁਜ਼ਗਾਰ ਲੱਭਣਾ ਸੌਖਾ ਕਰ ਦਿੱਤਾ ਹੈ ਅਤੇ ਪਹਿਲੇ ਢਾਈ ਮਹੀਨਿਆਂ ‘ਚ ਹੀ ਲਗਭਗ 1600 ਲੋਕਾਂ ਨੇ ਇਸ ਯੋਜਨਾ ਦਾ ਫਾਇਦਾ ਚੁੱਕਿਆ ਹੈ। ਇਮੀਗ੍ਰੇਸ਼ਨ, ਰਫਿਊਜ਼ੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਕੰਪਨੀਆਂ ਦੀ ਮਦਦ ਲਈ ਜੂਨ ਮਹੀਨੇ ‘ਚ 2 ਸਾਲਾਂ ਪ੍ਰੋਜੈਕਟ ਲਾਂਚ ਕੀਤਾ ਸੀ, ਤਾਂ ਜੋ ਉਹ ਲੋੜ ਮੁਤਾਬਕ ਹੁਨਰ ਲਿਆ ਕੇ ਆਪਣੇ ਕਾਰੋਬਾਰ ‘ਚ ਵਾਧਾ ਕਰ ਸਕਣ। ਵਿਸ਼ਵ ਹੁਨਰਮੰਦ ਰਣਨੀਤੀ ਨਾਲ ਉਨ੍ਹਾਂ ਵਿਦੇਸ਼ੀ ਕਾਮਿਆਂ ਦੇ ਸਮੇਂ ਦੀ ਬੱਚਤ ਹੁੰਦੀ ਹੈ, ਜਿਨ੍ਹਾਂ ਨੂੰ ਵਰਕ ਪਰਮਟ ਲਈ ਪਹਿਲਾਂ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ। ਇਸ ਯੋਜਨਾ ਰਾਹੀਂ ਉਨ੍ਹਾਂ ਨੂੰ ਬਹੁਤ ਜਲਦ ਵਰਕ ਪਰਮਟ ਮਿਲ ਜਾਂਦਾ ਹੈ ਅਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਜਲਦੀ ਆਪਣੇ ਕੋਲ ਸੱਦ ਸਕਦੇ ਹਨ।
ਕੈਨੇਡਾ ਦੇ ਖੋਜ, ਸਾਇੰਸ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਨੇ ਕਿਹਾ ਕਿ ਇਸ ਯੋਜਨਾ ਨੂੰ ਪ੍ਰਾਈਵੇਟ ਸੈਕਟਰ ਵੱਲੋਂ ਭਰਵਾ ਹੁੰਗਾਰਾ ਮਿਲਿਆ ਹੈ। ਹੁਣ ਤੱਕ 2000 ਤੋਂ ਵੱਧ ਲੋਕ ਇਸ ਯੋਜਨਾ ਤਹਿਤ ਅਰਜ਼ੀ ਦੇ ਚੁੱਕੇ ਹਨ। ਭਾਵ ਇਸ ਤਹਿਤ ਲਗਭਗ 80 ਫੀਸਦੀ ਅਰਜ਼ੀਆਂ ‘ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ।

You May Also Like

Leave a Reply

Your email address will not be published. Required fields are marked *