ਕੈਨੇਡਾ ਦੀ ਆਰਥਿਕ ਵਿਕਾਸ ਦਰ ‘ਚ ਹੋਇਆ ਵਾਧਾ, ਅਮਰੀਕਾ ਨੂੰ ਵੀ ਛੱਡਿਆ ਪਿੱਛੇ

ਟੋਰਾਂਟੋ— ਕੈਨੇਡਾ ਦੇ ਆਰਥਿਕ ਵਿਕਾਸ ਦਰ ਦੀ ਰਫਤਾਰ ‘ਚ ਕਾਫੀ ਵਾਧਾ ਦੇਖਣ ਨੂੰ ਮਿਲੀਆ ਹੈ। ਇਸ ਸਾਲ ਦੀ ਦੂਜੀ ਤਿਮਾਹੀ ਦੌਰਾਨ ਦੇਸ਼ ਦਾ ਜੀ.ਡੀ.ਪੀ. (ਕੁਲ ਘਰੇਲੂ ਉਤਪਾਦ) ਸਲਾਨਾ ਆਧਾਰ ‘ਤੇ 4.5 ਫੀਸਦੀ ਦੀ ਦਰ ਨਾਲ ਵਧਿਆ, ਜੋ 2011 ਤੋਂ ਬਾਅਦ ਦਾ ਸਭ ਤੋਂ ਤੇਜ਼ ਵਾਧਾ ਦਰ ਮੰਨਿਆ ਜਾ ਰਿਹਾ ਹੈ। ਸਟੈਟਿਸਟਿਕ ਕੈਨੇਡਾ ਵੱਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਆਰਥਿਕ ਮਾਹਰਾਂ ਨੇ ਜੀ.ਡੀ.ਪੀ. ਦੀ ਵਾਧਾ ਦਰ 3.7 ਫੀਸਦੀ ਨੋਟ ਕੀਤੀ। ਕੈਨੇਡੀਅਨ ਡਾਲਰਾਂ ਨੇ ਵੀ ਪਿਛਲੇ ਕੁਝ ਮਹੀਨਿਆਂ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਮਜ਼ਬੂਤੀ ਹਾਸਲ ਕੀਤੀ ਹੈ। ਮੌਜੂਦਾ ਸਪੇਨ ‘ਚ ਇਕ ਅਮਰੀਕੀ ਡਾਲਰ ਦੇ ਮੁਕਾਬਲੇ ਲੂਨੀ (ਕੈਨੇਡੀਅਨ ਡਾਲਰ) ਦੀ ਕੀਮਤ 79.60 ਸੈਂਟ ਦਰਜ ਕੀਤੀ ਗਈ ਹੈ। ਜਦੋਂ ਤਾਜ਼ਾ ਅੰਕੜਿਆਂ ‘ਤੇ ਝਾਤ ਮਾਰੀ ਗਈ ਤਾਂ ਟੀ.ਡੀ. ਬੈਂਕ ਦੇ ਆਰਥਿਕ ਮਾਹਰ ਬਰਾਇਨ ਡੀਪ੍ਰੈਟੋ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਬਰਾਇਨ ਨੇ ਕਿਹਾ ਕਿ ਹੁਣ ਕੈਨੇਡਾ ਦੀ ਰਫਤਾਰ ਨੂੰ ਕੋਈ ਨਹੀਂ ਰੋਕ ਸਕਦਾ। ਤੇਜ਼ ਆਰਥਿਕ ਵਿਕਾਸ ਇਕ ਵਰਦਾਨ ਵਾਂਗ ਹੈ ਅਤੇ ਹਰੇਕ ਸਰਕਾਰ ਚਾਹੰਦੀ ਹੈ ਕਿ ਉਸ ਦੇ ਕਾਰਜਕਾਲ ‘ਚ ਕੈਨੇਡਾ ਦੁਗਣੀ ਤਰੱਕੀ ਕਰੇ। ਇਸ ਨਾਲ ਹੀ ਵਿਆਜ਼ ਦਰਾਂ ‘ਚ ਵੀ ਵਾਧਾ ਹੋ ਜਾਂਦਾ ਹੈ ਜੋ ਕਿ ਆਮ ਲੋਕ ਨੂੰ ਨਾ ਮਨਜ਼ੂਰ ਹੈ। ਵਿਆਜ਼ ਦਰ ‘ਚ ਵਾਧੇ ਨਾਲ ਕਰਜ਼ ਦੀਆਂ ਕਿਸ਼ਤਾਂ ਵਧ ਜਾਂਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਕਰਜ਼ ਚੁਕਾਉਣ ਲਈ ਕਾਫੀ ਆਰਥਿਰ ਬੋਝ ਚੁੱਕਣਾ ਪੈਂਦਾ ਹੈ।
ਦੇਸ਼ ਦੇ ਆਰਥਿਕ ਵਿਕਾਸ ਬਾਰੇ ਅੰਕੜੇ ਵੀ ਅਜਿਹੇ ਸਮੇਂ ‘ਚ ਆਏ ਹਨ ਜਦੋਂ ਅਗਲੇ ਹਫਤੇ ਬੈਂਕ ਆਫ ਕੈਨੇਡਾ ਵੱਲੋਂ ਵਿਆਜ਼ ਦਰਾਂ ਦੀ ਸਮੀਖਿਆ ਕੀਤੀ ਜਾਣੀ ਹੈ। ਕੈਨੇਡਾ ਦੀ ਆਰਥਿਕ ਵਿਕਾਸ ਦਰ ਆਪਣੇ ਗੁਆਂਢੀ ਅਮਰੀਕਾ ਤੋਂ 50 ਫੀਸਦੀ ਜ਼ਿਆਦਾ ਹੈ। ਬੈਂਕ ਆਫ ਮਾਂਟਰੀਅਲ ਦੇ ਆਰਥਿਕ ਮਾਹਰ ਡੂਗ ਪੋਰਟ ਨੇ ਕਿਹਾ ਕਿ 2016 ਦੇ ਅੱਧ ਤੋਂ ਹੀ ਆਰਥਿਕ ਮੋਰਚੇ ‘ਤੇ ਕੈਨੇਡਾ ਦੀ ਮਜ਼ਬੂਤੀ  ਵੱਲ ਵਧਣ ਦੇ ਆਸਾਰ ਨਜ਼ਰ ਆ ਰਹੇ ਸੀ ਪਰ ਇਹ ਅੰਕੜੇ ਉਮੀਦ ਤੋਂ ਕੀਤੇ ਵਧ ਸਾਬਿਤ ਹੋਏ ਹਨ।

You May Also Like

Leave a Reply

Your email address will not be published. Required fields are marked *