ਕੈਨੇਡਾ ਦੀ ਬੇਰੁਜ਼ਗਾਰੀ ਦਰ ‘ਚ ਵਾਧਾ, ਅਗਸਤ ਮਹੀਨੇ ਗਈਆਂ 51,600 ਨੌਕਰੀਆਂ

ਓਨਟਾਰੀਓ—ਅਗਸਤ ਮਹੀਨੇ ‘ਚ ਕੈਨੇਡਾ ਦੀ ਇਕਨੋਮੀ ਨੂੰ ਤਗੜਾ ਝਟਕਾ ਲੱਗਿਆ ਜਦੋਂ ਇਸ ਮਹੀਨੇ ਕੈਨੇਡਾ ‘ਚ 51600 ਨੌਕਰੀਆਂ ਖਤਮ ਹੋ ਗਈਆਂ। ਅਗਸਤ ਮਹੀਨੇ ਖਤਮ ਹੋਈਆਂ ਇੰਨਾਂ ਨੌਕਰੀਆਂ ਕਾਰਨ ਬੇਰੁਜ਼ਗਾਰੀ ਦਰ ਜੁਲਾਈ ਮਹੀਨੇ ਮੁਕਾਬਲੇ ਕਾਫੀ ਵਧ ਗਈ। ਸਟੈਟਿਸਟਿਕਸ ਕੈਨੇਡਾ ਦੇ ਸਰਵੇ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਗਈ। ਸਟੈਟਿਸਟਿਕਸ ਕੈਨੇਡਾ ਦੇ ਲੇਬਰ ਫੋਰਸ ਸਰਵੇ ਦਾ ਕਹਿਣਾ ਹੈ ਕਿ ਕੈਨੇਡਾ ‘ਚ ਬੇਰੁਜ਼ਗਾਰੀ ਦਰ ਅਗਸਤ ਮਹੀਨੇ 6 ਫੀਸਦੀ ‘ਤੇ ਪਹੁੰਚ ਗਈ ਜੋ ਕਿ ਜੁਲਾਈ ‘ਚ 5.8 ਫੀਸਦੀ ਸੀ।

ਮਾਹਰਾਂ ਨੂੰ ਉਮੀਦ ਸੀ ਕਿ ਇਸ ਮਹੀਨੇ 5 ਹਜ਼ਾਰ ਨਵੀਂਆਂ ਨੌਕਰੀਆਂ ਪੈਦਾ ਹੋਣਗੀਆਂ ਅਤੇ ਬੇਰੁਜ਼ਗਾਰੀ ਦਰ 5.9 ਫੀਸਦੀ ਤੱਕ ਰਹੇਗੀ। ਪਰ ਬੀਤੇ ਮਹੀਨੇ 92,000 ਪਾਰਟ-ਟਾਈਮ ਨੌਕਰੀਆਂ ਖਤਮ ਹੋ ਗਈਆਂ ਤੇ ਫੁਲ-ਟਾਈਮ ਨੌਕਰੀਆਂ ਦੀ ਗਿਣਤੀ 40,400 ਤੱਕ ਹੀ ਵਧ ਸਕੀ। ਇਸ ਤਰ੍ਹਾਂ ਜੁਲਾਈ ਮੁਕਾਬਲੇ ਅਗਸਤ ਮਹੀਨੇ ‘ਚ 51,600 ਦੇ ਕਰੀਬ ਨੌਕਰੀਆਂ ਦਾ ਨੁਕਸਾਨ ਹੋਇਆ। ਇਸ ਦੌਰਾਨ ਓਨਟਾਰੀਓ ਸੂਬੇ ‘ਚ ਸਭ ਤੋਂ ਜ਼ਿਆਦਾ 80,100 ਨੌਕਰੀਆਂ ਖਤਮ ਹੋਈਆਂ ਜੋ ਕਿ ਲਗਭਗ ਸਾਰੀਆਂ ਪਾਰਟ-ਟਾਈਮ ਸਨ।

 

You May Also Like

Leave a Reply

Your email address will not be published. Required fields are marked *