ਕੈਨੇਡਾ ਦੇ ਇਸ ਇਲਾਕੇ ‘ਚ ਬਰਫਬਾਰੀ ਕਾਰਨ ਆਵਾਜਾਈ ਹੋ ਸਕਦੀ ਹੈ ਪ੍ਰਭਾਵਿਤ

ਟੋਰਾਂਟੋ— ਵਾਤਾਵਰਣ ਕੈਨੇਡਾ ਨੇ ਸ਼ੁੱਕਰਵਾਰ ਸਵੇਰੇ ਸ਼ਪੈਸ਼ਲ ਸਟੇਟਮੈਂਟ ਜਾਰੀ ਕਰਦਿਆਂ ਟੋਰਾਂਟੋ ਤੇ ਗ੍ਰੇਟਰ ਟੋਰਾਂਟੋ ਏਰੀਆ ‘ਚ ਬਰਫਬਾਰੀ ਦਾ ਖਦਸ਼ਾ ਜ਼ਾਹਿਰ ਕੀਤਾ ਹੈ ਤੇ ਕਿਹਾ ਕਿ ਇਸ ਬਰਫਬਾਰੀ ਕਾਰਨ ਆਵਾਜਾਈ ‘ਤੇ ਵੀ ਭਾਰੀ ਅਸਰ ਪੈ ਸਕਦਾ ਹੈ।
ਵਾਤਾਰਣ ਕੈਨੇਡਾ ਨੇ ਆਪਣੀ ਸਟੇਟਮੈਂਟ ‘ਚ ਕਿਹਾ ਕਿ ਸਾਰੇ ਗ੍ਰੇਟਰ ਟੋਰਾਂਟੋ ਏਰੀਆ ‘ਚ 4 ਤੋਂ 8 ਸੈਂਟੀਮੀਟਰ ਤੱਕ ਦੀ ਬਰਫਬਾਰੀ ਹੋ ਸਕਦੀ ਹੈ ਤੇ ਇਕ-ਦੋ ਇਲਾਕਿਆਂ ‘ਚ 10 ਸੈਂਟੀਮੀਟਰ ਤੱਕ ਦੀ ਬਰਫਬਾਰੀ ਵੀ ਹੋ ਸਕਦੀ ਹੈ। ਵਿਭਾਗ ਦਾ ਕਹਿਣਾ ਹੈ ਕਿ ਬਰਫਬਾਰੀ ਸਵੇਰ ਬਾਅਦ ਤੋਂ ਦੇਰ ਸ਼ਾਮ ਤੱਕ ਜਾਰੀ ਰਹਿਣ ਦੀ ਉਮੀਦ ਹੈ। ਇਸ ਦੌਰਾਨ ਆਵਾਜਾਈ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਵਿਭਾਗ ਨੇ ਇਸ ਦੌਰਾਨ ਲੋਕਾਂ ਨੂੰ ਡਰਾਈਵਿੰਗ ਸਬੰਧੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਤੇ ਲੋਕਾਂ ਨੂੰ ਬਰਫਬਾਰੀ ਦੌਰਾਨ ਤੇ ਇਸ ਤੋਂ ਬਾਅਦ ਗੱਡੀ ਹੌਲੀ ਰਫਤਾਰ ‘ਚ ਚਲਾਉਣ ਦੀ ਅਪੀਲ ਕੀਤੀ ਤੇ ਇਹ ਵੀ ਕਿਹਾ ਕਿ ਹਵਾਈ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਫਲਾਈਟ ਸਬੰਧੀ ਜਾਣਕਾਰੀ ਵੈੱਬਸਾਈਟ ਤੋਂ ਹਾਸਲ ਕੀਤੀ ਜਾਵੇ।

You May Also Like

Leave a Reply

Your email address will not be published. Required fields are marked *