ਕੈਨੇਡਾ ਦੇ ਇਸ ਸੂਬੇ ‘ਚ ਦੌੜਣ ਲਈ ਤਿਆਰ ਹਨ ‘ਡਰਾਈਵਰ-ਲੈੱਸ ਕਾਰਾਂ’

ਓਨਟਾਰੀਓ — ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਜਲਦ ਹੀ ਡਰਾਈਵਰ-ਲੈੱਸ ਕਾਰਾਂ ਸੜਕਾਂ ‘ਤੇ ਦੋੜਣਗੀਆਂ ਅਤੇ ਚਾਲਕ ਡਰਾਈਵਰ ਵਾਲੀ ਸੀਟ ‘ਤੇ ਬੈਠ ਕੇ ਰਾਈਡ ਦਾ ਆਨੰਦ ਲੈ ਸਕਦੇ ਹਨ।
ਸੂਬੇ ਦੀ ਲਿਬਰਲ ਸਰਕਾਰ ਦੀ ਟੀਚਾ ਹੈ ਕਿ 10 ਸਾਲਾਂ ਦੇ ਅੰਦਰ ਆਟੋਮੇਟਿਡ ਵ੍ਹੀਕਲ ਪਾਇਲਟ ਪ੍ਰੋਜੈਕਟ ਦੇ ਤਹਿਤ ਕਾਰਾਂ ਨੂੰ ਡਰਾਈਵਰ ਲੈੱਸ ਬਣਾਇਆ ਜਾਵੇ ਅਤੇ ਇਸ ਦੇ ਤਹਿਤ ਕੰਪਨੀ ਡਰਾਈਵਰ-ਲੈੱਸ ਕਾਰਾਂ ਦਾ ਪਰੀਖਣ ਸ਼ੁਰੂ ਕਰਨ ਜਾ ਰਹੀ ਹੈ। ਇਸ ਪਰੀਖਣ ਦੌਰਾਨ ਚਾਲਕ ਡਰਾਈਵਰ ਦੀ ਸੀਟ ਬੈਠੇਗਾ ਜ਼ਰੂਰ ਪਰ ਕਾਰ ਖੁਦ ਚਲੇਗੀ। ਇਸ ਸਬੰਧੀ ਸਰਕਾਰ ਨੇ ਆਮ ਲੋਕਾਂ ਤੋਂ ਵੀ ਸਲਾਹ ਮੰਗੀ ਹੈ।
ਟਰਾਂਸਪੋਰਟ ਮੰਤਰੀ ਸਟੀਵਨ ਡੈਲ ਨੇ ਕਿਹਾ ਕਿ ਓਨਟਾਰੀਓ ਵਿਕਾਸ ਦੇ ਪੱਧਰ ‘ਤੇ ਦੁਨੀਆ ਦੀ ਅਗਵਾਈ ਕਰਨ ਲਈ ਤਿਆਰ ਹੈ ਅਤੇ ਇਸ ਭੂਮਿਕਾ ਨੂੰ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਓਨਟਾਰੀਓ ਕੈਨੇਡਾ ਦਾ ਪਹਿਲਾ ਸੂਬਾ ਹੈ, ਜਿਸ ‘ਚ ਇਸ ਪ੍ਰੋਜੈਕਟ ਦੇ ਤਹਿਤ ਪਹਿਲਾਂ ਪਰੀਖਣ ਸ਼ੁਰੂ ਕੀਤੀ ਜਾ ਰਿਹਾ ਹੈ।
ਵਰਤਮਾਨ ਸਮੇਂ ‘ਚ ਬਲੈਕਬੇਰੀ ਦੇ ਕਿਊ.ਐੱਨ.ਐਕਸ., ਮਾਗਨਾ, ਉਬੇਰ ਅਤੇ ਯੂਨੀਵਰਸਿਟੀ ਆਫ ਵਾਟਰਲੂ ਇਸ ਪ੍ਰੋਜੈਕਟ ‘ਚ ਹਿੱਸਾ ਲੈ ਰਹੇ ਹਨ। ਓਨਟਾਰੀਓ ਨੇ ਬੀਤੇ 5 ਸਾਲਾਂ ‘ਚ ਇਸ ਪ੍ਰੋਜੈਕਟ ਦੇ ਤਹਿਤ ਇੰਡਸਟਰੀ ਲਗਾਉਣ ਅਤੇ ਇਸ ਦੇ ਵਿਕਾਸ ਲਈ 80 ਮਿਲੀਅਨ ਡਾਲਰ ਇਕੱਠੇ ਕੀਤੇ ਹਨ, ਜਿਸ ‘ਚ ਸਟ੍ਰਾਟਫੋਰਡ ਦਾ ਇਕ ਸ਼ੋਅਰੂਮ ਵੀ ਸ਼ਾਮਿਲ ਹੈ।

You May Also Like

Leave a Reply

Your email address will not be published. Required fields are marked *