ਕੈਨੇਡਾ ਸਰਕਾਰ ਵੱਲੋਂ ਵਰਤੋਂ ‘ਚ ਲਿਆਏ ਜਾਣ ਵਾਲੇ ਪਲਾਸਟਿਕ ਬੈਗਾਂ ‘ਤੇ ਲੱਗੇਗੀ ਪਾਬੰਦੀ

ਜਰਨੈਲ ਬਸੋਤਾ, ਐਡਮਿੰਟਨ : ਕੈਨੇਡਾ ਸਰਕਾਰ ( Canadian government) ਵੱਲੋਂ ਇਕ ਵਾਰੀ ਵਰਤੋਂ ‘ਚ ਲਿਆਏ ਜਾਣ ਵਾਲੇ ਪਲਾਸਟਿਕ ( Plastic) ਦੇ ਪਦਾਰਥਾਂ ‘ਤੇ ਪਾਬੰਦੀ ਲਗਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਨੇਡਾ ਦੇ ਵਾਤਾਵਰਨ ਮੰਤਰੀ ਜੋਨਾਥਨ ਵਿਲਕਿਨਸਨ ਨੇ ਦੱਸਿਆ ਕਿ 2021 ਦੇ ਅੰਤ ਤਕ ਪਲਾਸਟਿਕ ਦੇ ਗਰੋਸਰੀ ਵਾਲੇ ਬੈਗ, ਪਲਾਸਟਿਕ ਦੀਆਂ ਤੀਲੀਆਂ, ਪਲਾਸਟਿਕ ਦੇ ਭੋਜਨ ਲਈ ਵਰਤੇ ਜਾਣ ਵਾਲੇ ਡੱਬੇ ਅਤੇ ਹੋਰ ਅਜਿਹੇ ਪਲਾਸਟਿਕ ਦੇ ਪਦਾਰਥ ਜਿਨ੍ਹਾਂ ਨੂੰ ਮੁੜ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ, ਉਨ੍ਹਾਂ ‘ਤੇ 2021 ਦੇ ਅੰਤ ਤਕ ਪਾਬੰਦੀ ਲਗਾਏ ਜਾਣ ਕਾਰਨ ਉਹ ਬਾਜ਼ਾਰ ‘ਚ ਇਸਤੇਮਾਲ ਨਹੀਂ ਕੀਤੇ ਜਾ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਟੀਚਾ ਹੈ ਕਿ 2030 ਤਕ ਪਲਾਸਟਿਕ ਦੀ ਗਾਰਬੇਜ ਨੂੰ ਮੁਕੰਮਲ ਰੂਪ ‘ਚ ਖ਼ਤਮ ਕੀਤਾ ਜਾਵੇ।
ਮੰਤਰੀ ਨੇ ਦੱਸਿਆ ਕਿ ਜਿਨ੍ਹਾਂ ਪਲਾਸਟਿਕ ਵਸਤਾਂ ‘ਤੇ ਫਿਲਹਾਲ ਪਾਬੰਦੀ ਨਹੀਂ ਲੱਗੇਗੀ ਉਨ੍ਹਾਂ ‘ਚ ਗਾਰਬੇਜ ਬੈਗ, ਮਿਲਕ ਬੈਗ, ਫੂਡ ਰੈਪਰਜ਼, ਪਰਸਨਲ ਕੇਅਰ ਆਈਟਮਾਂ, ਬੀਵਰੇਜ ਕੰਟੇਨਰ ਤੇ ਢੱਕਣ, ਕੰਟੈਕਟ ਲੈਨਜ਼, ਸਿਗਰਟਾਂ ਤੇ ਫਿਲਟਰ ਅਤੇ ਪਰਸਨਲ ਪ੍ਰੋਟੈਕਟਿਵ ਸਾਜ਼ੋ ਸਾਮਾਨ ਸ਼ਾਮਲ ਹਨ। ਇਸ ਦੌਰਾਨ ਲਿਬਰਲਾਂ ਵੱਲੋਂ ਇਸ ਪ੍ਰਸਤਾਵ ਦੀ ਨੁਕਤਾਚੀਨੀ ਕੀਤੀ ਜਾ ਰਹੀ ਹੈ।

You May Also Like

Leave a Reply

Your email address will not be published. Required fields are marked *