ਕੈਨੇਡਾ : ਸੰਘੀ ਸਰਕਾਰ ਪੇਸ਼ ਕਰੇਗੀ ਗੰਨ ਕੰਟਰੋਲ ਬਿੱਲ

ਓਟਾਵਾ— ਕੈਨੇਡਾ ਦੇ ਹਾਊਸ ਆਫ ਕਾਮਨਜ਼ (ਹੇਠਲੇ ਸਦਨ) ‘ਚ ਗੰਨ ਕੰਟਰੋਲ ਬਿੱਲ ਨੂੰ ਅਗਲੇ ਹਫਤੇ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਸੰਘੀ ਸਰਕਾਰ ਵੱਲੋਂ ਇਹ ਬਿੱਲ ਪੇਸ਼ ਕੀਤਾ ਜਾਵੇਗਾ। ਇਸ ਤਹਿਤ ਮਾਨਸਿਕ ਬੀਮਾਰੀ ਤੋਂ ਪ੍ਰੇਸ਼ਾਨ ਅਤੇ ਹਿੰਸਕ ਪਿਛੋਕੜ ਵਾਲੇ ਲੋਕਾਂ ਨੂੰ ਹਥਿਆਰਾਂ ਤੋਂ ਦੂਰ ਰੱਖਣ ਦੀ ਪੈਰਵੀ ਕੀਤੀ ਜਾਵੇਗੀ। ਕੈਨੇਡਾ ‘ਚ ਲਗਾਤਾਰ ਗੈਂਗਵਾਰਾਂ ਵੀ ਸਾਹਮਣੇ ਆ ਰਹੀਆਂ ਹਨ ਅਤੇ ਇਨ੍ਹਾਂ ਨੂੰ ਵੀ ਰੋਕਣ ਲਈ ਹਥਿਆਰ ਰੱਖਣ ਦੇ ਕਾਨੂੰਨ ਸਖਤ ਕੀਤੇ ਜਾਣ ਦੀ ਜ਼ਰੂਰਤ ਹੈ।
ਇਸ ਬਿੱਲ ਮੁਤਾਬਕ ਗੰਨ ਸ਼ੌਪ ਰਿਟੇਲਰਜ਼ ਨੂੰ ਹਥਿਆਰ ਲੈਣ ਵਾਲੇ ਵਿਅਕਤੀਆਂ ਦੇ ਨਾਂ ਫਾਈਲ ‘ਚ ਜ਼ਰੂਰੀ ਤੌਰ ‘ਤੇ ਦਰਜ ਕਰਨੇ ਪੈਣਗੇ। ਪੁਲਸ ਵੱਲੋਂ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਇਨ੍ਹਾਂ ਹਥਿਆਰਾਂ ਨੂੰ ਕਿਸ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਸ ਪਾਬੰਦੀਸ਼ੁਦਾ ਹਥਿਆਰਾਂ ਨੂੰ ਮਨਾਹੀ ਵਾਲੀ ਸੂਚੀ ‘ਚ ਰੱਖੇਗੀ। ਤੁਹਾਨੂੰ ਦੱਸ ਦਈਏ ਕਿ ਨਵੰਬਰ ਵਿਚ ਗੰਨ ਹਿੰਸਾ ਦੇ ਸ਼ਿਕਾਰ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੇ ਪਾਰਲੀਮੈਂਟ ਹਿੱਲ ‘ਚ ਪੁੱਜ ਕੇ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨਾਲ ਮੁਲਾਕਾਤ ਕੀਤੀ ਸੀ ਤਾਂ ਕਿ ਸਖਤ ਕਾਨੂੰਨ ਲਿਆਂਦੇ ਜਾ ਸਕਣ ਅਤੇ 2015 ਦੀਆਂ ਚੋਣਾਂ ਦੌਰਾਨ ਇਸ ‘ਤੇ ਸ਼ਿਕੰਜਾ ਕੱਸਣ ਦਾ ਵਾਅਦਾ ਕੀਤਾ ਗਿਆ ਸੀ। ਆਰ. ਸੀ. ਐੱਮ. ਪੀ. ਦੀ 2016 ਦੀ ‘ਕਮਿਸ਼ਨਰ ਆਫ ਫਾਇਰਆਰਮਜ਼’ ਦੀ ਰਿਪੋਰਟ ਅਨੁਸਾਰ 31 ਦਸੰਬਰ, 2016 ਤੱਕ ਕੈਨੇਡਾ ਵਿੱਚ 2,076,840 ਵਿਅਕਤੀ ਅਜਿਹੇ ਸਨ ਜਿਨ੍ਹਾਂ ਕੋਲ ਹਥਿਆਰਾਂ ਲਈ ਲਾਇਸੈਂਸ ਸਨ।

You May Also Like

Leave a Reply

Your email address will not be published. Required fields are marked *