ਕੈਨੇਡੀਅਨ ਏਅਰਲਾਈਨਜ਼ ਨੇ 31 ਮਈ ਤੱਕ ਕੌਮਾਂਤਰੀ ਉਡਾਨਾਂ ਕੀਤੀਆਂ ਸਸਪੈਂਡ

ਓਟਵਾ, 13 ਅਪਰੈਲ : ਏਅਰ ਕੈਨੇਡਾ ਵੱਲੋਂ ਜੂਨ ਤੱਕ ਆਪਣੀਆਂ ਬਹੁਤੀਆਂ ਕੌਮਾਂਤਰੀ ਉਡਾਨਾਂ ਰੱਦ ਕੀਤੀਆਂ ਜਾ ਰਹੀਆਂ ਹਨ ਜਦਕਿ ਏਅਰ ਟਰਾਂਜੈ਼ਟ ਤੇ ਸਨਵਿੰਗ ਏਅਰਲਾਈਨਜ਼ ਲਿਮਟਿਡ 31 ਮਈ ਤੱਕ ਆਪਣੀਆਂ ਸਾਰੀਆਂ ਉਡਾਨਾਂ ਰੱਦ ਕਰ ਰਹੀਆਂ ਹਨ। ਏਅਰਲਾਈਨਜ਼ ਵੱਲੋਂ ਇਹ ਫੈਸਲਾ ਕੋਵਿਡ-19 ਮਹਾਮਾਰੀ ਕਾਰਨ ਲਿਆ ਗਿਆ ਹੈ।
ਏਅਰ ਕੈਨੇਡਾ ਵੱਲੋਂ 160 ਰੂਟਜ਼ ਤੇ ਏਅਰ ਟਰਾਂਜ਼ੈਟ ਤੇ ਸਨਵਿੰਗ ਵੱਲੋਂ ਆਪਣੇ ਸਾਰੇ ਟਰਿੱਪਸ ਇੱਕ ਮਹੀਨੇ ਲਈ ਹੋਰ ਸਸਪੈਂਡ ਕਰਨ ਦਾ ਫੈਸਲਾ ਕੌਮਾਂਤਰੀ ਪੱਧਰ ਉੱਤੇ ਸਰਹੱਦਾਂ ਬੰਦ ਹੋਣ ਤੇ ਟਰੈਵਲ ਦੀ ਮੰਗ ਬਿਲਕੁਲ ਘਟ ਜਾਣ ਕਾਰਨ ਲਿਆ ਗਿਆ। ਮਹਾਮਾਰੀ ਕਾਰਨ ਟਰੈਵਲ ਇੰਡਸਟਰੀ ਨੂੰ ਵੀ ਵੱਡੀ ਢਾਹ ਲੱਗੀ ਹੈ। ਏਅਰ ਕੈਨੇਡਾ ਦਾ ਕਹਿਣਾ ਹੈ ਕਿ ਤਿੰਨ ਮਹਾਦੀਪਾਂ ਉੱਤੇ ਫਸੇ ਕੈਨੇਡੀਅਨਾਂ ਨੂੰ ਵਾਪਿਸ ਲਿਆਉਣ ਲਈ ਕੈਨੇਡਾ ਸਰਕਾਰ ਨਾਲ ਰਲ ਕੇ ਇੱਕਾ ਦੁੱਕਾ ਜਹਾਜ਼ਾਂ ਨੂੰ ਉੱਥੇ ਭੇਜਿਆ ਜਾ ਰਿਹਾ ਹੈ।
ਹਾਲਾਂਕਿ ਏਅਰਲਾਈਨਜ਼ ਵੱਲੋਂ ਆਪਣੇ ਪੱਧਰ ਉੱਤੇ ਉਨ੍ਹਾਂ ਯਾਤਰੀਆਂ ਨੂੰ ਥੋੜ੍ਹੀ ਬਹੁਤ ਰਿਆਇਤ ਦੇਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦੀਆਂ ਉਡਾਨਾਂ ਰੱਦ ਹੋਣ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਹੋਇਆ। ਪਰ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਦੀ ਵੈੱਬਸਾਈਟ ੳੱੁਤੇ ਦਰਜ ਬਿਆਨ ਵਿੱਚ ਆਖਿਆ ਗਿਆ ਹੈ ਕਿ ਏਅਰਲਾਈਨਜ਼ ਯਾਤਰੀਆਂ ਨੂੰ ਹਰਜਾਨਾ ਅਦਾ ਕਰਨ ਲਈ ਪਾਬੰਦ ਨਹੀਂਂ ਹਨ ਕਿਉਂਕਿ ਇਹ ਟਰਿੱਪਜ਼ ਨੋਵਲ ਕਰੋਨਾਵਾਇਰਸ ਕਾਰਨ ਸਸਪੈਂਡ ਹੋਏ।

You May Also Like

Leave a Reply

Your email address will not be published. Required fields are marked *