ਕੋਰੋਨਾ ਦੀ ਮਾਰ ਦੌਰਾਨ ਬਰਾਜ਼ੀਲ ਦੇ ਸਿਹਤ ਮੰਤਰੀ ਦਾ ਅਸਤੀਫਾ

ਬਰਾਸੀਲੀਆ, 17 ਮਈ – ਕੋਰੋਨਾ ਦੀ ਮਹਾਮਾਰੀ ਦੇ ਕਹਿਰ ਦੇ ਦੌਰਾਨ ਹੀ ਬਰਾਜੀਲ ਦੇ ਸਿਹਤ ਮੰਤਰੀ ਨੈਲਸਨ ਟੀਚ ਨੇ ਬੀਤੇ ਦਿਨੀਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ ਰਾਸ਼ਟਰਪਤੀ ਜੇਰ ਬੋਲਸੋਨਾਰੋ ਦੀ ਉਸ ਮੰਗ ਪਿੱਛੋਂ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਕੋਰੋਨਾ ਮਰੀਜ਼ਾਂ ‘ਤੇ ਮਲੇਰੀਆ ਰੋਕੂ ਦਵਾਈ ਦੀ ਵਰਤੋਂ ਲਈ ਨਵੀਂ ਗਾਈਡਲਾਈਨ ਜਾਰੀ ਕਰਨ ਦੀ ਮੰਗ ਕੀਤੀ ਸੀ।
ਇੱਕ ਮਹੀਨੇ ਵਿੱਚ ਇਹ ਦੂਜੀ ਵਾਰ ਹੈ ਕਿ ਇਸ ਦੇਸ਼ ਦੇ ਸਿਹਤ ਮੰਤਰੀ ਨੂੰ ਅਹੁਦਾ ਛੱਡਣਾ ਪਿਆ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਨੇ ਸਾਬਕਾ ਸਿਹਤ ਮੰਤਰੀ ਲੁਈਜ਼ ਹੈਨਰਿਕ ਮੈਂਡੇਟਾ ਨੂੰ ਬਰਖਾਸਤ ਕਰ ਦਿੱਤਾ ਸੀ। ਸਿਹਤ ਮੰਤਰੀ ਦੇ ਅਸਤੀਫੇ ਦਾ ਜਿੱਥੇ ਲੋਕਾਂ ਨੇ ਭਾਂਡੇ ਖੜਕਾ ਕੇ ਵਿਰੋਧ ਕੀਤਾ, ਉਥੇ ਸਿਹਤ ਮਾਹਰਾਂ ਨੇ ਇਸ ਬਾਰੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਐਡੂਆਰਡੋ ਪਜੂਏਲੋ, ਜਿਨ੍ਹਾਂ ਕੋਲ ਅਪ੍ਰੈਲ ਵਿੱਚ ਸਿਹਤ ਮੰਤਰਾਲੇ ਦੇ ਨੰਬਰ ਦੋ ਅਧਿਕਾਰੀ ਬਣਨ ਤੱਕ ਇਸ ਖੇਤਰ ਦਾ ਕੋਈ ਅਨੁਭਵ ਨਹੀਂ ਸੀ, ਨੂੰ ਹਾਲੇ ਅੰਤਰਿਮ ਮੰਤਰੀ ਬਣਾਇਆ ਗਿਆ ਹੈ। ਨੈਲਸਨ ਟੀਚ ਨੇ ਅਹੁਦਾ ਛੱਡਣ ਦਾ ਕੋਈ ਕਾਰਨ ਨਹੀਂ ਦੱਸਿਆ, ਜਦ ਕਿ ਰਾਸ਼ਟਰਪਤੀ ਬੋਲਸੋਨਾਰੋ ਦੇ ਚੀਫ ਆਫ ਸਟਾਫ ਵਾਲਟਰ ਬ੍ਰਾਗਾ ਨੇਟੋ ਨੇ ਕਿਹਾ ਹੈ ਕਿ ਟੀਚ ਨੇ ਨਿੱਜੀ ਕਾਰਨਾਂ ਕਰ ਕੇ ਅਸਤੀਫਾ ਦਿੱਤਾ ਹੈ।
ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਬਰਾਜ਼ੀਲ ਵਿੱਚ ਕੋਰੋਨਾ ਦੀ ਇਨਫੈਕਸ਼ਨ ਦੇ ਕੇਸਾਂ ਵਿੱਚ ਵਾਧਾ ਜਾਰੀ ਰਿਹਾ ਤਾਂ ਜਲਦੀ ਹੀ ਕੋਰੋਨਾ ਪ੍ਰਭਾਵਤ ਕੇਸਾਂ ਵਿੱਚ ਬਰਾਜ਼ੀਲ ਫਰਾਂਸ ਅਤੇ ਤੋਂ ਅੱਗੇ ਨਿਕਲ ਜਾਵੇਗਾ।

You May Also Like

Leave a Reply

Your email address will not be published. Required fields are marked *