ਕੋਰੋਨਾ ਵਾਇਰਸ ਤੋਂ ਗ਼ਰੀਬ ਦੇਸ਼ਾਂ ਦੇ ਲੋਕ ਜ਼ਿਆਦਾ ਸੁਰੱਖਿਅਤ, ਜਾਣੋ ਇਸ ਦੇ ਕਾਰਨ

ਜੇਐੱਨਐੱਨ, ਨਵੀਂ ਦਿੱਲੀ : ਵਿਸ਼ਵ ਪੱਧਰ ‘ਤੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਪਰ ਦੁਨੀਆ ਦੇ ਕਈ ਗ਼ਰੀਬ ਤੇ ਪੱਛੜੇ ਦੇਸ਼ ‘ਚ ਇਹ ਮਹਾਮਾਰੀ ਅਜੇ ਵੀ ਆਪਣਾ ਕਹਿਰ ਦਿਖਾ ਰਹੀ ਹੈ। ਉਥੇ ਮੌਤਾਂ ਦੀ ਗਿਣਤੀ ਵਿਕਸਿਤ ਤੇ ਅਮੀਰ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ। ਵਿਗਿਆਨਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੇਸ਼ਾਂ ‘ਚ ਮੌਤ ਦਰ ‘ਚ ਕਮੀ ਦਾ ਕਾਰਨ ਔਸਤ ਉਮਰ ਦੇ ਮੁਕਾਬਲਤਨ ਨੌਜਵਾਨ ਤੇ ਕੋਰੋਨਾ ਵਾਇਰਸ ਦੇ ਘੱਟ ਖ਼ਤਰਨਾਕ ਰੂਪ ਦਾ ਇੱਥੇ ਮੌਜੂਦ ਹੋਣਾ ਹੈ।

ਅਜੀਬ ਸਥਿਤੀਆਂ ਬਣਾਉਂਦੀਆਂ ਹਨ ਮਜ਼ਬੂਤ

ਗ਼ਰੀਬ ਤੇ ਵਿਕਾਸਸ਼ਲ ਦੇਸ਼ ਕੋਰੋਨਾ ਵਾਇਰਸ ਦੇ ਮੁਕਾਬਲਤਨ ਜ਼ਿਆਦਾ ਸੁਰੱਖਿਅਤ ਹਨ। ਵਿਗਿਆਨਕਾਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਇਨ੍ਹਾਂ ਦੇਸ਼ਾਂ ਦੇ ਲੋਕਾਂ ਦੀ ਜ਼ਿੰਦਗੀ ਜਿਊਣ ਦੇ ਔਖੇ ਹਾਲਾਤ ਹਨ। ਮਾਹਿਰਾਂ ਲਈ ਇਹ ਪਹੇਲੀ ਸੀ ਕਿ ਕਿਉਂ ਕੁਝ ਦੇਸ਼ਾਂ ‘ਚ ਜਿੱਥੇ ਗ਼ਰੀਬੀ ਤੇ ਪ੍ਰਚੱਲਿਤ ਬਿਮਾਰੀਆਂ ਦੇ ਬਾਵਜੂਦ ਵੀ ਵੱਡੀ ਗਿਣਤੀ ‘ਚ ਲੋਕ ਮਹਾਮਾਰੀ ਦੇ ਕਹਿਰ ‘ਚ ਨਹੀਂ ਆਏ। ਮਹਾਮਾਰੀ ਦੀ ਸ਼ੁਰੂਆਤ ‘ਚ ਉਹ ਗ਼ਰੀਬ ਦੇਸ਼ਾਂ ਖ਼ਾਸ ਤੌਰ ‘ਤੇ ਅਫ਼ਰੀਕਾ ‘ਚ ਮਹਾਮਾਰੀ ਦੇ ਭਿਆਨਕ ਪ੍ਰਸਾਰ ਨੂੰ ਲੈ ਕੇ ਚਿੰਤਤ ਸਨ ਕਿਉਂਕਿ ਇਥੇ ਸਫ਼ਾਈ ਦੇ ਲਿਹਾਜ਼ ਨਾਲ ਹਾਲਾਤ ਠੀਕ ਨਹੀਂ ਸਨ, ਨਾਲ ਹੀ ਇੱਥੋਂ ਦੀ ਸਿਹਤ ਪ੍ਰਣਾਲੀ ਦੀ ਗੁਣਵੱਤਾ ਵੀ ਕਮਜ਼ੋਰ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੰਭਵ ਹੈ ਕਿ ਚੁਣੌਤੀਪੂਰਨ ਜ਼ਿੰਦਗੀ ਨੇ ਗ਼ਰੀਬ ਦੇਸ਼ਾਂ ਨੂੰ ਕੋਰੋਨਾ ਵਾਇਰਸ ਨਾਲ ਲੜਨ ‘ਚ ਮਦਦ ਕੀਤੀ ਹੈ। ਦੱਖਣੀ ਅਫ਼ਰੀਕਾ ‘ਚ 6 ਲੱਖ ਮਾਮਲੇ ਸਾਹਮਣੇ ਆਏ ਹਨ। ਇਹ ਬ੍ਰਿਟੇਨ ਦੇ ਮੁਕਾਬਲੇ ਲਗਪਗ ਦੁੱਗਣੇ ਹਨ। ਹਾਲਾਂਕਿ ਦੱਖਣੀ ਅਫ਼ਰੀਕਾ ‘ਚ ਸਿਰਫ਼ 14 ਹਜ਼ਾਰ ਮੌਤਾਂ ਹੋਈਆਂ ਹਨ, ਜਦੋਂਕਿ ਬ੍ਰਿਟੇਨ ‘ਚ 40 ਹਜ਼ਾਰ ਤੋਂ ਜ਼ਿਆਦਾ। ਉਥੇ ਹੀ ਬ੍ਰਿਟੇਨ ‘ਚ ਅਧਖੜ ਉਮਰ 40 ਸਾਲ ਹੈ। ਇਸ ਦਾ ਅਰਥ ਹੈ ਕਿ ਅੱਧੇ ਲੋਕ ਬੁੱਢੇ ਹਨ ਤੇ ਅੱਧੇ ਜਵਾਨ ਹਨ। ਉਥੇ ਹੀ ਅਫ਼ਰੀਕਾ ‘ਚ ਅਧਖੜ ਉਮਰ 28 ਸਾਲ ਹੈ। ਇਹ ਦਰਸਾਉਂਦਾ ਹੈ ਕਿ ਔਸਤਨ ਇੱਥੇ ਜ਼ਿਆਦਾ ਲੋਕ ਜਵਾਨ ਹਨ। ਇਹ ਵੀ ਮੌਤ ਦਰ ਘੱਟ ਹੋਣ ਦਾ ਇਕ ਕਾਰਨ ਮੰਨਿਆ ਜਾ ਰਿਹਾ ਹੈ।

You May Also Like

Leave a Reply

Your email address will not be published. Required fields are marked *