ਕੋਵਿਡ-19 ਕਾਰਨ ਹੁਣ ਤੱਕ ਕੈਨੇਡਾ ਵਿੱਚ ਹੋਈਆਂ 10,000 ਮੌਤਾਂ

ਓਟਵਾ: ਕੋਵਿਡ-19 ਮਹਾਂਮਾਰੀ ਕਾਰਨ 10,000 ਕੈਨੇਡੀਅਨਜ਼ ਹੁਣ ਤੱਕ ਮਾਰੇ ਜਾ ਚੁੱਕੇ ਹਨ| ਪਰ ਅਜੇ ਵੀ ਮਹਾਂਮਾਰੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ|
ਮੰਗਲਵਾਰ ਨੂੰ ਕਿਊਬਿਕ, ਓਨਟਾਰੀਓ, ਮੈਨੀਟੋਬਾ ਤੇ ਅਲਬਰਟਾ ਵਿੱਚ 28 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਮੌਤਾਂ ਦੀ ਗਿਣਤੀ 1001 ਤੱਕ ਅੱਪੜ ਗਈ| 5000 ਮੌਤਾਂ ਦਾ ਅੰਕੜਾ ਤਾਂ 12 ਮਈ ਨੂੰ ਹੀ ਪਾਰ ਹੋ ਗਿਆ ਸੀ| ਗਰਮੀਆਂ ਵਿੱਚ ਕੋਵਿਡ-19 ਮਾਮਲਿਆਂ ਦੀ ਗਿਣਤੀ ਘੱਟ ਰਹੀ ਪਰ ਇਨ੍ਹਾਂ ਆਖਰੀ ਮਹੀਨਿਆਂ ਵਿੱਚ ਇਨ੍ਹਾਂ ਵਿੱਚ ਇੱਕ ਵਾਰੀ ਮੁੜ ਵਾਧਾ ਦਰਜ ਕੀਤਾ ਜਾ ਰਿਹਾ ਹੈ| ਸੈਂਟਰਲ ਤੇ ਵੈਸਟਰਨ ਕੈਨੇਡਾ ਵਿੱਚ ਨਿਯਮਿਤ ਤੌਰ ਉੱਤੇ ਕੋਵਿਡ-19 ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ|
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਮਹਾਂਮਾਰੀ ਨੂੰ ਖਤਰਨਾਕ ਕੌਮੀ ਤ੍ਰਾਸਦੀ ਦਾ ਦਰਜਾ ਦਿੱਤਾ ਗਿਆ ਹੈ ਤੇ ਉਨ੍ਹਾਂ ਇਸ ਤੋਂ ਵੀ ਬਦਤਰ ਹਾਲਾਤ ਲਈ ਕੈਨੇਡੀਅਨਾਂ ਨੂੰ ਤਿਆਰ ਰਹਿਣ ਲਈ ਆਖਿਆ ਹੈ| ਓਟਵਾ ਵਿੱਚ ਬ੍ਰੀਫਿੰਗ ਦੌਰਾਨ ਟਰੂਡੋ ਨੇ ਆਖਿਆ ਕਿ ਕਈ ਪਰਿਵਾਰਾਂ ਦੇ ਬੇਹੱਦ ਅਜ਼ੀਜ਼ਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਤਰ੍ਹਾਂ ਦੀਆਂ ਤ੍ਰਾਸਦੀਆਂ ਕਾਰਨ ਕੈਨੇਡੀਅਨਾਂ ਦਾ ਕਾਫੀ ਨੁਕਸਾਨ ਹੋਇਆ ਹੈ|
ਅਪਰੈਲ ਤੇ ਮਈ ਵਿੱਚ ਮੌਤਾਂ ਦੀ ਰਫਤਾਰ ਮੱਠੀ ਸੀ ਪਰ ਪਿਛਲੇ ਮਹੀਨੇ ਇਸ ਸਿਲਸਿਲੇ ਵਿੱਚ ਕਾਫੀ ਵਾਧਾ ਹੋਇਆ| ਇੱਕਲੇ ਅਕਤੁਬਰ ਵਿੱਚ ਹੀ 600 ਲੋਕ ਮਾਰੇ ਗਏ ਜਦਕਿ ਸਤੰਬਰ ਵਿੱਚ ਇਹ ਅੰਕੜਾ 165 ਹੀ ਸੀ| ਇਹ ਖੁਲਾਸਾ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਵੱਲੋਂ ਕੀਤਾ ਗਿਆ|
ਮੰਗਲਵਾਰ ਨੂੰ ਓਨਟਾਰੀਓ ਵਿੱਚ ਕੋਵਿਡ-19 ਦੇ 827, ਕਿਊਬਿਕ ਵਿੱਚ 963, ਮੈਨੀਟੋਬਾ ਵਿੱਚ 184 ਨਵੇਂ ਮਾਮਲੇ ਰਿਪੋਰਟ ਕੀਤੇ ਗਏ ਤੇ ਇਸ ਵਾਇਰਸ ਕਾਰਨ ਕ੍ਰਮਵਾਰ 4, 19 ਤੇ 3 ਮੌਤਾਂ ਹੋਈਆਂ| ਅਲਬਰਟਾ ਵਿੱਚ ਕੋਵਿਡ-19 ਕਾਰਨ ਦੋ ਮੌਤਾਂ ਹੋਈਆਂ|

You May Also Like

Leave a Reply

Your email address will not be published. Required fields are marked *