ਕੋਵਿਡ-19: ਟਰੰਪ ਵੱਲੋੋਂ 10 ਸਾਲਾ ਭਾਰਤੀ ਅਮਰੀਕੀ ਬੱਚੀ ਦਾ ਸਨਮਾਨ

ਵਾਸ਼ਿੰਗਟਨ, 18 ਮਈ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੋਵਿਡ-19 ਨਾਲ ਨਜਿੱਠਣ ਲਈ ਅਗਾਮੀ ਮੋਰਚਿਆਂ ’ਤੇ ਤਾਇਨਾਤ ਨਰਸਾਂ ਅਤੇ ਅੱਗ ਬੁਝਾਊ ਅਮਲੇ ਨੂੰ ਬਿਸਕੁਟ ਅਤੇ ਕਾਰਡ ਭੇਜਣ ਵਾਲੀ 10 ਸਾਲਾ ਬੱਚੀ ਸ਼ਰੱਵਿਆ ਅੰਨਾਪਾਰੈੱਡੀ ਨੂੰ ਸਨਮਾਨਿਤ ਕੀਤਾ ਹੈ। ਸ਼ਰੱਵਿਆ ‘ਗਰਲ ਸਕਾਊਟ ਦਲ’ ਦੀ ਮੈਂਬਰ ਹੈ ਅਤੇ ਮੈਰੀਲੈਂਡ ਦੇ ਹਨੋਵਰ ਹਿਲਜ਼ ਐਲੀਮੈਂਟਰੀ ਸਕੂਲ ਵਿੱਚ ਚੌਥੀ ਕਲਾਸ ਵਿੱਚ ਪੜ੍ਹਦੀ ਹੈ। ਰਾਸ਼ਟਰਪਤੀ ਟਰੰਪ ਅਤੇ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਸ਼ੁੱਕਰਵਾਰ ਨੂੰ ਕੋਰੋਨਾ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਅਗਾਮੀ ਮੋਰਚਿਆਂ ’ਤੇ ਤਾਇਨਾਤ ਕਾਮਿਆਂ ਦੀ ਮਦਦ ਕਰ ਰਹੇ ਅਮਰੀਕੀਆਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਵਿੱਚ ਇਹ ਬੱਚੀ ਵੀ ਸ਼ਾਮਲ ਹੈ। ਸ਼ਰੱਵਿਆ ਦੇ ਮਾਪੇ ਆਂਧਰਾ ਪ੍ਰਦੇਸ਼ ਦੇ ਹਨ। ਅਮਰੀਕਾ ਵਿੱਚ ਕਰੋਨਾ ਨਾਲ ਹੁਣ ਤਕ 90 ਹਜ਼ਾਰ ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 15 ਲੱਖ ਤੋਂ ਵਧ ਵਿਅਕਤੀ ਲਾਗ ਦੀ ਇਸ ਬਿਮਾਰੀ ਨਾਲ ਪੀੜਤ ਹਨ।

You May Also Like

Leave a Reply

Your email address will not be published. Required fields are marked *