ਨਵੀਂ ਦਿੱਲੀ, ਜੇਐੱਨਐੱਨ : ਕੋਰੋਨਾ ਵੈਕਸੀਨ ਦੇ ਨਾਂ ’ਤੇ ਚੀਨ ਦਾ ਮੂੰਹ ਦੇਖਣ ਵਾਲੇ ਪਾਕਿਸਤਾਨ ਨੂੰ ਲਗਾਤਾਰ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਬਾਅਦ ਵੀ ਪਾਕਿਸਤਾਨ ਦਾ ਮੋਹ ਉਸ ਦੇ ਪ੍ਰਤੀ ਘੱਟ ਨਹੀਂ ਹੋ ਰਿਹਾ। ਫਿਲਹਾਲ, ਪਿਛਲੇ ਦਿਨੀਂ ਇਹ ਖ਼ਬਰਾਂ ਸੁਰਖੀਆਂ ’ਚ ਆਈਆਂ ਸੀ ਕਿ ਚੀਨ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਜੇ ਉਸ ਨੂੰ ਕੋਰੋਨਾ ਵੈਕਸੀਨ ਚਾਹੀਦੀ ਹੈ ਤਾਂ ਉਹ ਆਪਣਾ ਜਹਾਜ਼ ਭੇਜੇ। ਹੁਣ ਪਾਕਿਸਤਾਨ ਨੇ ਚੀਨ ਦੀਆਂ ਸ਼ਰਤਾਂ ਨੂੰ ਮੰਨਦੇ ਹੋਏ ਤੇ ਕੋਰੋਨਾ ਦੀ ਵੈਕਸੀਨ ਮੰਗਵਾਉਣ ਲਈ ਆਪਣਾ ਜਹਾਜ਼ ਤਿਆਰ ਕਰ ਲਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਪੈਸ਼ਲ ਅਸਿਸਟੈਂਟ (ਸਿਹਤ) ਫ਼ੈਸਲ ਸੁਲਤਾਨ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਗਲੇ 48 ਘੰਟਿਆਂ ’ਚ ਪਾਕਿਸਤਾਨ ਦਾ ਜਹਾਜ਼ ਚੀਨ ਦੀ ਫਾਰਮਾ ਕੰਪਨੀ ਸਿਨੋਫਾਰਮ ਦੀ ਬਣਾਈ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਲਾਉਣ ਲਈ ਉਡ ਜਾਵੇਗਾ। ਉਨ੍ਹਾਂ ਮੁਤਾਬਕ ਪਾਕਿਸਤਾਨ ਨੂੰ ਮਾਰਚ ਤਕ AstraZeneca ਦੀ 70 ਲੱਖ ਖੁਰਾਕ ਵੀ ਮਿਲ ਜਾਵੇਗੀ।
ਚੀਨ ਨੇ ਪਾਕਿਸਤਾਨ ਨੂੰ ਦਿੱਤੀ ਕੋਵਿਡ-19 ਵੈਕਸੀਨ, ਸ਼ਰਤਾਂ ਨੂੰ ਮੰਨਦੇ ਹੋਏ ਸਪੈਸ਼ਲ ਜਹਾਜ਼ ਭੇਜ ਕੇ ਮੰਗਵਾ ਰਿਹਾ ਖੁਰਾਕ
ਡਾਕਟਰ ਫੈਸਲ ਸੁਲਤਾਨ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਕੋਵੈਕਸ ਦੇ ਮਾਧਿਅਮ ਨਾਲ ਪਾਕਿਸਤਾਨ ਨੂੰ AstraZeneca ਦੀ ਬਣਾਈ ਵੈਕਸੀਨ ਉਪਲਬਧ ਹੋਵੇਗੀ। ਇਸ ਸਾਲ ਇਸ ਦੀਆਂ ਕਰੀਬ ਇਕ ਕਰੋੜ 70 ਲੱਖ ਖੁਰਾਕਾਂ ਪਾਕਿਸਤਾਨ ਨੂੰ ਮਿਲਣਗੀਆਂ। ਉਨ੍ਹਾਂ ’ਚੋਂ ਪਹਿਲਾਂ 70 ਲੱਖ ਖੁਰਾਕਾਂ ਮਾਰਚ ਤਕ ਤੇ ਬਾਕੀ ਇਕ ਕਰੋੜ ਖੁਰਾਕਾਂ ਸਾਲ ਦੇ ਅੰਤ ਤਕ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਮੁਤਾਬਕ AstraZeneca ਦੀ ਵੈਕਸੀਨ ਨੂੰ Drug Regulator Authority of Pakistan ਨੇ ਐਮਰਜੈਂਸੀ ਸੇਵਾ ਦੇ ਇਸਤੇਮਾਲ ਲਈ ਮਨਜ਼ੂਰੀ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਵੈਕਸੀਨ ਮਿਲਣ ਤੋਂ ਬਾਅਦ ਪਾਕਿਸਤਾਨ ’ਚ ਵਿਆਪਕ ਪੈਮਾਨੇ ’ਤੇ ਟੀਕਾਕਰਨ ਮੁਹਿੰਮ ਚਲਾਈ ਜਾਵੇਗੀ।