ਜਾਣੋ ਕਿਉਂ ਕੈਨੇਡਾ ਵਾਸੀਆਂ ਦੇ ਦਿਲਾਂ ‘ਤੇ ਰਾਜ਼ ਕਰਦੇ ਨੇ ਪੀ. ਐੱਮ. ਟਰੂਡੋ

ਟੋਰਾਂਟੋ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਵਾਸੀਆਂ ਦੇ ਹਰਮਨ ਪਿਆਰੇ ਨੇਤਾ ਹਨ। ਟਰੂਡੋ ਦੀ ਸ਼ਖਸੀਅਤ ਹੀ ਉਨ੍ਹਾਂ ਨੂੰ ਵੱਖਰਾ ਬਣਾਉਂਦੀ ਹੈ। ਟਰੂਡੋ ਹਰ ਇਕ ਭਾਈਚਾਰੇ ਦੇ ਲੋਕਾਂ ਨਾਲ ਪਿਆਰ ਕਰਦੇ ਹਨ ਅਤੇ ਹਮੇਸ਼ਾ ਲੋਕਾਂ ਨੂੰ ਆਪਸੀ ਸਾਂਝ ਅਤੇ ਪਿਆਰ ਨਾਲ ਰਹਿਣ ਦੀ ਗੱਲ ਕਰਦੇ ਹਨ। ਟਰੂਡੋ ਜਿੱਥੇ ਕੈਨੇਡਾ ਵਾਸੀਆਂ ਦੇ ਦਿਲਾਂ ‘ਚ ਥਾਂ ਬਣਾ ਚੁੱਕੇ ਹਨ ਅਤੇ ਚੰਗੇ ਨੇਤਾ ਵਜੋਂ ਜਾਣੇ ਜਾਂਦੇ ਹਨ ਉੱਥੇ ਹੀ ਉਹ ਇਕ ਜ਼ਿੰਮੇਵਾਰ ਪਿਤਾ ਵੀ ਹਨ। ਜੀ ਹਾਂ, ਅਸੀਂ ਇੱਥੇ ਅੱਜ ਟਰੂਡੋ ਦੇ ਪਰਿਵਾਰ ਦੀ ਗੱਲ ਕਰਨ ਜਾ ਰਹੇ ਹਾਂ।
2015 ‘ਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਟਰੂਡੋ ਦਾ ਜਨਮ 25 ਦਸੰਬਰ 1971 ‘ਚ ਓਟਾਵਾ ਵਿਚ ਹੋਇਆ। ਟਰੂਡੋ ਦੇ ਪਿਤਾ ਪਾਇਰੀ ਇਲੀਅਟ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਟਰੂਡੋ ਦੇ ਮਾਤਾ-ਪਿਤਾ 1977 ਵਿਚ ਵੱਖ ਹੋ ਗਏ ਅਤੇ ਉਨ੍ਹਾਂ ਦੇ ਪਿਤਾ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਤੋਂ ਬਾਅਦ ਆਪਣੇ ਬੱਚਿਆਂ ਨੂੰ ਪਾਲਿਆ। ਟਰੂਡੋ ਦਾ ਵਿਆਹ ਕੈਨੇਡਾ ਦੀ ਹੀ ਰਹਿਣ ਵਾਲੀ ਸੋਫੀ ਗ੍ਰੇਗੋਅਰ ਨਾਲ ਹੋਇਆ। 2005 ‘ਚ ਟਰੂਡੋ ਨੇ ਸੋਫੀ ਨਾਲ ਵਿਆਹ ਕਰਵਾਇਆ ਅਤੇ ਦੋਹਾਂ ਦੇ 3 ਬੱਚੇ ਹਨ— ਜੈਵੀਅਰ ਜੇਮਸ, ਐਲਾ ਗਰੇਸ ਮਾਰਗਰੇਟ ਅਤੇ ਹੈਡਰੀਨ। ਟਰੂਡੋ ਦੀ ਇਕ ਖਾਸੀਅਤ ਹੈ, ਜਿਸ ਕਾਰਨ ਉਹ ਕੈਨੇਡਾ ਵਾਸੀਆਂ ਦੇ ਦਿਲਾਂ ‘ਤੇ ਰਾਜ਼ ਕਰਦੇ ਹਨ। ਟਰੂਡੋ ਕਿਸੇ ਵੀ ਸਮਾਰੋਹ ਦਾ ਹਿੱਸਾ ਬਣਦੇ ਹਨ ਤਾਂ ਆਪਣੇ ਪਤਨੀ ਅਤੇ ਬੱਚਿਆਂ ਨਾਲ ਸ਼ਿਰਕਤ ਕਰਦੇ ਹਨ। ਕਿਸੇ ਵੀ ਭਾਈਚਾਰੇ ਵਲੋਂ ਕੋਈ ਵੀ ਪ੍ਰੋਗਰਾਮ ਉਲੀਕਿਆਂ ਜਾਂਦਾ ਹੈ ਤਾਂ ਟਰੂਡੋ ਜ਼ਰੂਰ ਪਹੁੰਚਦੇ ਹਨ। ਹਾਲ ਹੀ ‘ਚ ਕੈਨੇਡਾ ਦੀ 150ਵੀਂ ਵਰ੍ਹੇਗੰਢ ਮਨਾਈ ਗਈ ਤਾਂ ਟਰੂਡੋ ਨੇ ਆਪਣੇ ਪਰਿਵਾਰ ਸਮੇਤ ਜਸ਼ਨਾਂ ਵਿਚ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਸੰਬੋਧਨ ਕੀਤਾ ਸੀ।

You May Also Like

Leave a Reply

Your email address will not be published. Required fields are marked *