ਜੀ-7 ਮੁਲਕਾਂ ‘ਤੇ ਪਲਾਸਟਿਕ ਚਾਰਟਰ ਅਪਣਨਾਉਣ ਲਈ ਪਾਵੇਗਾ ਦਬਾਅ : ਮੈਕੇਨਾ

ਟੋਰਾਂਟੋ — ਫੈਡਰਲ ਐਨਵਾਇਰਮੈਂਟ ਮੰਤਰੀ ਕੈਥਰੀਨ ਮੈਕੇਨਾ ਦਾ ਕਹਿਣਾ ਹੈ ਕਿ ਕੈਨੇਡਾ ਆਪਣੇ ਸਾਥੀ ਜੀ-7 ਮੁਲਕਾਂ ‘ਤੇ ਇਹ ਦਬਾਅ ਪਾਵੇਗਾ ਕਿ ਉਹ ਪਲਾਸਟਿਕ ਦੀ ਰੀਸਾਈਕਲਿੰਗ ਅਤੇ ਵੇਸਟ ਘਟਾਉਣ ਲਈ ਟੀਚਿਆਂ ਨੂੰ ਅਪਨਾਉਣ।
ਉਨ੍ਹਾਂ ਕਿਹਾ ਕਿ ਇਹ ਟੀਚੇ ਉਨ੍ਹਾਂ ਦੇ ਜ਼ੀਰੋ ਪਲਾਸਟਿਕ ਵੇਸਟ ਚਾਰਟਰ ਦਾ ਹਿੱਸਾ ਹੋਣਗੇ। ਮੈਕੇਨਾ ਨੇ ਕਿਹਾ ਕਿ ਇਸ ਤੋਂ ਮਤਲਬ ਇਹ ਹੈ ਕਿ ਸਾਰੀ ਪਲਾਸਟਿਕ ਪੈਕੇਜਿੰਗ ਜਾਂ ਤਾਂ ਮੁੜ ਵਰਤੋਂ ‘ਚ ਆਉਣ ਵਾਲੀ, ਰੀਸਾਈਕਲ ਹੋਣ ਵਾਲੀ ਜਾਂ ਫਿਰ ਖੁਰ ਜਾਣ ਵਾਲੀ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਅਤੇ ਮਲਟੀਨੈਸ਼ਨਲ ਕੰਪਨੀਆਂ ਦਰਮਿਆਨ ਪਲਾਸਟਿਕ ਵੇਸਟ ਨੂੰ ਘਟਾਏ ਜਾਣ ਸਬੰਧੀ ਕਾਰਵਾਈ ਕਰਨ ਲਈ ਪੂਰੀ ਇਤਫਾਕ ਹੈ।
ਮੈਕਸੀਕੋ ‘ਚ ਚੱਲ ਰਹੀ ਵਰਲਡ ਓਸ਼ੀਅਨ ਸੰਮੇਲਨ ਤੋਂ ਗੱਲਬਾਤ ਕਰਦਿਆ ਮੈਕੇਨ ਨੇ ਕਿਹਾ ਕਿ ਜਿਸ ਤਰ੍ਹਾਂ ਯੂਰਪੀਅਨ ਯੂਨੀਅਨ ਵੱਲੋਂ ਘੱਟੋਂ-ਘੱਟ ਅੱਧੀ ਪਲਾਸਟਿਕ ਨੂੰ 2030 ਤੱਕ ਰੀਸਾਈਕਲ ਕਰਨ ਦਾ ਟੀਚਾ ਮਿਥਿਆ ਗਿਆ ਹੈ ਉਹ ਵੀ ਇਸ ਤਰ੍ਹਾਂ ਦਾ ਹੀ ਟੀਚਾ ਮਿਥਣਾ ਚਾਹੁੰਦੀ ਹੈ। ਇਸ ਸਾਲ ਕੈਨੇਡਾ ਜੀ-7 ਸੰਮੇਲਨ ਦੀ ਅਗਵਾਈ ਕਰੇਗਾ।

You May Also Like

Leave a Reply

Your email address will not be published. Required fields are marked *