ਜੁਲਾਈ 2021 ਤੋਂ ਪਹਿਲਾਂ ਮੁਸ਼ਕਲ ਹੈ ਕੋਵਿਡ-19 ਵੈਕਸੀਨ ਦਾ ਸਾਹਮਣੇ ਆਉਣਾ, ਦੂਸਰੀਆਂ ਬਿਮਾਰੀਆਂ ਦਾ ਇਲਾਜ ਵੀ ਪ੍ਰਭਾਵਿਤ

ਜਿਨੇਵਾ : ਦੁਨੀਆ ਭਰ ‘ਚ ਫ਼ੈਲੀ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਕਈ ਦੂਸਰੀਆਂ ਬਿਮਾਰੀਆਂ ਤੋਂ ਗ੍ਰਸਤ ਮਰੀਜ਼ਾਂ ਦਾ ਇਲਾਜ ਨਹੀਂ ਹੋ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਬਿਮਾਰੀਆਂ ਦੇ ਇਲਾਜ ‘ਚ ਹੋਈ ਰੁਕਾਵਟ ਖ਼ਤਰਨਾਕ ਹੋ ਸਕਦੀ ਹੈ। ਯੂਐੱਨ ਏਜੰਸੀ ਦੇ ਬੁਲਾਰੇ ਡਾ. ਮਾਰਗਰੇਟ ਹੈਰਿਸ ਦਾ ਕਹਿਣਾ ਹੈ ਕਿ ਕੋਵਿਡ-19 ਦੀ ਰੋਕਥਾਮ ਲਈ ਵੈਕਸੀਨ ਦੀ ਵਿਆਪਕ ਪੱਧਰ ‘ਤੇ ਉਪਲੱਬਧਤਾ ਅਗਲੇ ਸਾਲ ਦੇ ਮੱਧ ਤਕ ਹੀ ਸੰਭਵ ਹੋ ਸਕੇਗੀ। ਉਨ੍ਹਾਂ ਅਨੁਸਾਰ ਇਸ ਨੂੰ ਲੈ ਕੇ ਚੱਲ ਰਹੀਆਂ ਵੈਕਸੀਨਾਂ ਤੀਸਰੇ ਪੜਾਅ ਦੇ ਟ੍ਰਾਇਲ ‘ਚ ਚੱਲ ਰਹੀਆਂ ਹਨ। ਇਨ੍ਹਾਂ ਦੀ ਸੁਰੱਖਿਆ ਪ੍ਰੋਟੋਕਾਲ ਬਾਰੇ ਪੁਖਤਾ ਜਾਣਕਾਰੀ ਮਿਲਣ ‘ਚ ਅਜੇ ਸਮਾਂ ਲੱਗੇਗਾ। ਉਸ ਤੋਂ ਬਾਅਦ ਹੀ ਵਰਤੋਂ ‘ਚ ਲਿਆਉਣ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਜਦੋਂ ਤਕ ਵੈਕਸੀਨ ਮੁਹੱਈਆ ਨਹੀਂ ਹੁੰਦੀ, ਉਦੋਂ ਤਕ ਸਾਰੇ ਲੋਕਾਂ ਨੂੰ ਸਾਫ਼-ਸਫ਼ਾਈ ਤੇ ਇਨਫੈਕਸ਼ਨ ਦੀ ਰੋਕਥਾਮ ਦੇ ਬੁਨਿਆਦੀ ਉਪਾਅ ਅਪਨਾਉਣੇ ਹੋਣਗੇ।

ਵਿਸਵ ਸਿਹਤ ਸੰਗਠਨ ਨੇ ਸਰਕਾਰਾਂ ਨੂੰ ਕੈਂਸਰ, ਦਿਲ ਦੇ ਰੋਗਾਂ, ਸ਼ੂਗਰ ਜਿਹੀਆਂ ਬਿਮਾਰੀਆਂ ਦੇ ਇਲਾਜ ਨੂੰ ਪਹਿਲ ਦੇਣ ਦੀ ਅਪੀਲ ਕੀਤੀ ਹੈ। ਡਬਲਿਊਐੱਚਓ ਦਾ ਕਹਿਣਾ ਹੈ ਕਿ ਇਨ੍ਹਾਂ ਬਿਮਾਰੀਆਂ ਨਾਲ ਹਰ ਸਾਲ ਚਾਰ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਜਾਂਦੀ ਹੈ। ਅਜਿਹੇ ‘ਚ ਬੇਹੱਦ ਜ਼ਰੂਰੀ ਹੈ ਕਿ ਕੋਵਿਡ-19 ਨਾਲ ਨਿਪਟਣ ਦੌਰਾਨ ਅਸੀਂ ਦੂਸਰੀਆਂ ਬਿਮਾਰੀਆਂ ਦੇ ਇਲਾਜ ‘ਚ ਰੁਕਾਵਟ ਨਾ ਪੈਣ ਦੇਈਏ ਤੇ ਉਨ੍ਹਾਂ ਦਾ ਇਲਾਜ ਮੁਹੱਈਆ ਕਰਵਾਈਏ।

You May Also Like

Leave a Reply

Your email address will not be published. Required fields are marked *