ਜੇਲ ਦੇ ਖਾਣੇ ਦਾ ਤੁਸੀਂ ਵੀ ਚਖ ਸਕੋਗੇ ਸਵਾਦ, ਜਾਣੋ ਕੀ ਹੋਵੇਗੀ ਡਿਸ਼

ਪਟਿਆਲਾ : ਹੋਟਲਾਂ-ਢਾਬਿਆਂ ‘ਤੇ ਤਾਂ ਤੁਸੀਂ ਖਾਣੇ ਦਾ ਸਵਾਦ ਕਈ ਵਾਰ ਚਖਿਆ ਹੋਵੇਗਾ ਪਰ ਹੁਣ ਤੁਸੀਂ ਜੇਲ ਦੇ ਖਾਣੇ ਦਾ ਸਵਾਦ ਵੀ ਚਖ ਸਕੋਗੇ। ਕੈਦੀਆਂ ਵੱਲੋਂ ਬਣਾਏ ਜਾਂਦੇ ਖਾਣੇ ਨੂੰ ਹੁਣ ਲੋਕਾਂ ਨੂੰ ਵੀ ਪਰੋਸਿਆ ਜਾਵੇਗਾ। ਇਸ ਸਕੀਮ ਦੀ ਸ਼ੁਰੂਆਤ ਪਟਿਆਲਾ ਜੇਲ ‘ਚ ਹੋਈ ਹੈ, ਜਿਸ ਦਾ ਉਦਘਾਟਨ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ। 90 ਰੁਪਏ ਵਿਚ ਤੁਹਾਨੂੰ ਥਾਲੀ ਮਿਲੇਗੀ ਅਤੇ ਉਸ ਖਾਲੀ ‘ਚ ਇਕ ਦਾਲ, ਇਕ ਸਬਜੀ, ਦਹੀ, ਸਲਾਦ, ਚਪਾਤੀ ਅਤੇ ਚਾਵਲ ਹੋਣਗੇ। ਇਸਦੇ ਨਾਲ ਹੀ ਮਿੱਠੇ ਦੀ ਡਿਸ਼ ਵੀ ਹੋਵੇਗੀ।
ਇਸ ਸਕੀਮ ਦੀ ਸ਼ੁਰੂਆਤ ਪਟਿਆਲਾ ਜੇਲ ‘ਚ ਹੋਈ ਹੈ ਤੇ ਜੇਲ ਮੰਤਰੀ ਮੁਤਾਬਕ ਸੂਬੇ ਦੀਆਂ ਦੂਸਰੀਆਂ ਜੇਲਾਂ ‘ਚ ਵੀ ਇਸ ਸਕੀਮ ਨੂੰ ਸ਼ੁਰੂ ਕੀਤਾ ਜਾਵੇਗਾ। ਇਸ ਸਕੀਮ ਤਹਿਤ ਹੋਣ ਵਾਲੇ ਲਾਭ ਨੂੰ ਕੈਦੀਆਂ ਲਈ ਖਰਚ ਕੀਤਾ ਜਾਵੇਗਾ।
ਜੇਲਾਂ ਨੂੰ ਆਤਮ-ਨਿਰਭਰ ਬਣਾਉਣ ਲਈ ਜੇਲ ਵਿਭਾਗ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਨਵੇਂ-ਨਵੇਂ ਤਰੀਕੇ ਅਪਨਾ ਰਿਹਾ ਹੈ ਅਤੇ ਇਸੇ ਤਹਿਤ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਉਪਾਰਾਲਾ ਕਿੰਨਾ ਕੁ ਸਫ਼ਲ ਹੁੰਦਾ ਹੈ ਇਹ ਦੇਖਣਾ ਹੋਵੇਗਾ।

You May Also Like

Leave a Reply

Your email address will not be published. Required fields are marked *