ਜੰਗਲ ਦੀ ਅੱਗ ਕਾਰਨ ਕੈਨੇਡਾ ਦੀ ਆਬੋ-ਹਵਾ ਖਰਾਬ, ਕਈ ਉਡਾਣਾਂ ਰੱਦ

ਬੀਸੀ— ਬ੍ਰਿਟਿਸ਼ ਕੋਲੰਬੀਆ ਦੇ ਜੰਗਲ ‘ਚ ਲੱਗੀ ਅੱਗ ਕਾਰਨ ਕੈਨੇਡਾ ਦੀ ਆਬੋ-ਹਵਾ ਇਸ ਪੱਧਰ ਤੱਕ ਖਰਾਬ ਹੋ ਚੁੱਕੀ ਹੈ ਕਿ ਬ੍ਰਿਟਿਸ਼ ਕੋਲੰਬੀਆ ਸਣੇ ਕਈ ਇਲਾਕਿਆਂ ‘ਚ ਲੋਕਾਂ ਨੂੰ ਮਾਸਕ ਦੇ ਬਿਨਾਂ ਬਾਹਰ ਖੁੱਲ੍ਹੇ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜੰਗਲ ਦੀ ਅੱਗ ਕਾਰਨ ਕੈਨੇਡਾ ਦੇ ਆਸਮਾਨ ‘ਤੇ ਧੂੰਏਂ ਦੀ ਚਾਦਰ ਇਸ ਤਰ੍ਹਾਂ ਫੈਲ ਗਈ ਹੈ ਕਿ ਇਸ ਕਾਰਨ ਬ੍ਰਿਟਿਸ਼ ਕੋਲੰਬੀਆ ਸਣੇ ਹੋਰਾਂ ਕਈ ਇਲਾਕਿਆਂ ‘ਚ ਹਵਾਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਕੇਲੋਵਨਾ ਇੰਟਰਨੈਸ਼ਨਲ ਏਅਰਪੋਰਟ, ਪੈਂਟਿਕਟਨ ਰਿਜਨਲ ਏਅਰਪੋਰਟ ਤੇ ਕੈਸਲਗਰ ਦੇ ਵੈਸਟ ਕੂਟੇਨੀ ਏਅਰਪੋਰਟ ਦੀਆਂ ਕਈ ਉਡਾਣਾਂ ਲੋਅ ਵਿਜ਼ੀਬਿਲਟੀ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ। ਕੇਲੋਵਨਾ ਏਅਰਪੋਰਟ ਦੇ ਮੈਨੇਜਰ ਸੀਨ ਪਾਰਕਰ ਨੇ ਕਿਹਾ ਕਿ ਇਲਾਕੇ ‘ਚ ਧੂੰਏਂ ਕਾਰਨ ਹਾਲਾਤ ਇੰਨੇ ਖਰਾਬ ਹਨ ਕਿ ਵਿਜ਼ੀਬਿਲਟੀ ਇਕ ਕਿਲੋਮੀਟਰ ਤੋਂ ਵੀ ਘੱਟ ਗਈ ਹੈ ਤੇ ਅਜਿਹੇ ‘ਚ ਫਲਾਈਟ ਲੈਂਡ ਕਰਵਾਉਣਾ ਬਹੁਤ ਮੁਸ਼ਕਲ ਹੈ। ਪਾਰਕਰ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਕਈ ਸਾਲਾਂ ‘ਚ ਅਜਿਹੀ ਧੂੰਏਂ ਦੀ ਚਾਦਰ ਨਹੀਂ ਦੇਖੀ ਹੈ।

You May Also Like

Leave a Reply

Your email address will not be published. Required fields are marked *