ਜੰਗ ਛਿੜੀ ਤਾਂ ਪਾਕਿਸਤਾਨ ਸਰਕਾਰ ਦੇ ਕੰਗਾਲ ਹੋ ਜਾਣ ਦਾ ਡਰ

ਨਵੀਂ ਦਿੱਲੀ- ਦਾਅਵੇ ਜਿੰਨੇ ਵੀ ਕਰ ਲਵੇ, ਅੱਤਵਾਦ ਨੂੰ ਪਨਾਹ ਦੇਣ ਵਾਲਾ ਪਾਕਿਸਤਾਨ ਜੇ ਜੰਗ ਛੇੜੇਗਾ ਤਾਂ ਉਸ ਦੀ ਅਰਥ ਵਿਵਸਥਾ ਬੁਰੀ ਤਰ੍ਹਾਂ ਤਬਾਹ ਹੋ ਜਾਵੇਗੀ। ਵਿਦੇਸ਼ੀ ਮਦਦ ਨਾਲ ਗੁਜ਼ਾਰਾ ਕਰਨ ਦੇ ਲਈ ਮਜਬੂਰ ਹੋਇਆ ਪਿਆ ਪਾਕਿਸਤਾਨ ਕੰਗਾਲ ਹੋ ਸਕਦਾ ਹੈ। ਉਸ ਦੇ ਸਾਹਮਣੇ ਜ਼ਰੂਰੀ ਚੀਜ਼ਾਂ ਦੀ ਦਰਾਮਦ ਲਈ ਵੀ ਵਿਦੇਸ਼ੀ ਕਰੰਸੀ ਲੱਭਣੀ ਔਖੀ ਹੋਵੇਗੀ। ਦੂਜੇ ਪਾਸੇ ਭਾਰਤੀ ਦੀ ਸਥਿਤੀ ਏਨੀ ਮਜ਼ਬੂਤ ਹੈ ਕਿ ਹਰ ਸਥਿਤੀ ਦਾ ਸਾਹਮਣਾ ਕਰ ਸਕਦੀ ਹੈ, ਇਸ ਦੀ ਆਰਥਿਕਤਾ ਹਰ ਪੱਖੋਂ ਪਾਕਿਸਤਾਨ ਤੋਂ ਕਈ ਗੁਣਾ ਬਿਹਤਰ ਹੈ।  ਅਮਰੀਕੀ ਖੁਫੀਆ ਏਜੰਸੀ ਸੀ ਆਈ ਏ ਦੀ ਫੈਕਟਬੁੱਕ ਮੁਤਾਬਕ ਖਰੀਦ ਸ਼ਕਤੀ ਪਹਿਲ (ਪੀ ਪੀ ਪੀ) ਦੇ ਪੱਖ ਤੋਂ ਸਾਲ 2017 ਵਿੱਚ ਭਾਰਤ ਦਾ ਕੁੱਲ ਘਰੇਲੂ ਉਤਪਾਦ (ਜੀ ਡੀ ਪੀ) 9.47 ਲੱਖ ਕਰੋੜ ਡਾਲਰ ਸੀ, ਪਰ ਪਾਕਿਸਤਾਨ ਦਾ ਸਿਰਫ ਇੱਕ ਲੱਖ ਕਰੋੜ ਡਾਲਰ ਸੀ। ਇਸ ਤਰ੍ਹਾਂ ਭਾਰਤ ਦੀ ਅਰਥ ਵਿਵਸਥਾ ਪਾਕਿਸਤਾਨ ਦੇ ਮੁਕਾਬਲੇ ਨੌ ਗੁਣਾ ਵੱਧ ਹੈ। ਇਸ ਤੋਂ ਇਲਾਵਾ ਭਾਰਤ ਦੀ ਵਿਕਾਸ ਦਰ ਵੀ ਪਾਕਿਸਤਾਨ ਤੋਂ ਵੱਧ ਹੈ। ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 400 ਅਰਬ ਡਾਲਰ ਤੋਂ ਵੱਧ ਹੈ, ਜਦ ਕਿ ਪਾਕਿਸਤਾਨ ਕੋਲ ਸਿਰਫ 18 ਅਰਬ ਡਾਲਰ ਦਾ ਵਿਦੇਸ਼ੀ ਕਰੰਸੀ ਭੰਡਾਰ ਹੈ। ਇਸ ਤਰ੍ਹਾਂ ਭਾਰਤ ਕੋਲ ਗੁਆਂਢੀ ਦੇਸ਼ ਦੇ ਮੁਕਾਬਲੇ 20 ਗੁਣਾ ਵੱਡਾ ਵਿਦੇਸ਼ੀ ਕਰੰਸੀ ਭੰਡਾਰ ਹੈ। ਖਾਸ ਗੱਲ ਇਹ ਹੈ ਕਿ ਪਾਕਿਸਤਾਨ ਕੋਲ ਵਿਦੇਸ਼ੀ ਕਰੰਸੀ ਇਕੱਠੀ ਕਰਨ ਦਾ ਕੋਈ ਪੱਕਾ ਵਸੀਲਾ ਨਹੀਂ ਹੈ। ਪਾਕਿਸਤਾਨ ਪੂਰੇ ਸਾਲ ‘ਚ ਸਿਰਫ 32 ਅਰਬ ਡਾਲਰ ਦੀ ਐਕਸਪੋਰਟ ਕਰਦਾ ਹੈ, ਭਾਰਤ ਦੀ ਇਕ ਸਾਲ ਦੀ ਐਕਸਪੋਰਟ 300 ਅਰਬ ਡਾਲਰ ਤੋਂ ਵੱਧ ਹੈ। ਇਸ ਤਰ੍ਹਾਂ ਭਾਰਤ ਦੀ ਐਕਸਪੋਰਟ ਪਾਕਿਸਤਾਨ ਦੇ ਮੁਕਾਬਲੇ ਕਰੀਬ ਦਸ ਗੁਣਾ ਵੱਧ ਹੈ। ਸਿੱਖਿਆ ਤੇ ਸਿਹਤ ਵਰਗੀਆਂ ਜਨਤਕ ਸਹੂਲਤਾਂ ਦੇ ਪੱਖੋਂ ਭਾਰਤ ਦਾ ਖਰਚਾ ਪਾਕਿਸਤਾਨ ਦੇ ਮੁਕਾਬਲੇ ਕਾਫੀ ਵੱਧ ਹੈ। ਭਾਰਤ ਸਿਹਤ ਵਿਵਸਥਾ ਉਤੇ ਜੀ ਡੀ ਪੀ ਦਾ 4.7 ਫੀਸਦੀ ਖਰਚ ਕਰਦਾ ਹੈ, ਜਦ ਕਿ ਪਾਕਿਸਤਾਨ ਸਿਰਫ 2.6 ਫੀਸਦੀ ਕਰਦਾ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਭਾਰਤ ਨੇ ਪਾਕਿਸਤਾਨ ਨੂੰ ਕੂਟਨੀਤਕ ਤੌਰ ‘ਤੇ ਇਕੱਲਾ ਕਰਨ ਦੀ ਮੁਹਿੰਮ ਛੇੜੀ ਹੈ, ਉਸ ਨਾਲ ਆਉਂਦੇ ਸਮੇਂ ‘ਚ ਵੀ ਉਸ ਦੀਆਂ ਆਰਥਿਕ ਮੁਸੀਬਤਾਂ ਵਧ ਸਕਦੀਆਂ ਹਨ। ਪਾਕਿਸਤਾਨ ਦੀ ਸਭ ਤੋਂ ਵੱਧ ਇੰਪੋਰਟ ਚੀਨ ਤੋਂ ਹੁੰਦੀ ਹੈ। ਭਾਰਤ ਨਾਲ ਜੰਗ ਛਿੜਣ ਉੱਤੇ ਪਾਕਿਸਤਾਨੀ ਅਰਥ ਵਿਵਸਥਾ ਬੁਰੀ ਤਰ੍ਹਾਂ ਤਬਾਹ ਹੋ ਜਾਵੇਗੀ।

You May Also Like

Leave a Reply

Your email address will not be published. Required fields are marked *