ਝੂਠੀਆਂ ਖ਼ਬਰਾਂ ਰੋਕਣ ’ਚ ਫੇਸਬੁੱਕ ਨਾਕਾਮ

ਵਾਸ਼ਿੰਗਟਨ: ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੇ ਅੱਜ ਇੱਥੇ ਮੰਨਿਆ ਕਿ ਇਹ ਸੋਸ਼ਲ ਨੈੱਟਵਰਕਿੰਗ ਸਾਈਟ ਝੂਠੀਆਂ ਖ਼ਬਰਾਂ ਦਾ ਪਾਸਾਰ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਵਿੱਚ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪਾਸੇ ਧਿਆਨ ਕੇਂਦਰਿਤ ਨਹੀਂ ਕੀਤਾ ਜਾ ਸਕਿਆ ਤੇ ਲਾਪਰਵਾਹੀ ਹੋਈ ਹੈ। ਜ਼ਕਰਬਰਗ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਹੱਕ-ਹਕੂਕ ਦੀ ਅਣਦੇਖੀ ਹੋਈ ਹੈ ਤੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਜਾ ਸਕਿਆ ਕਿ ਕਿਵੇਂ ਇਹ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਨ੍ਹਾਂ ਨਾਲ ਹੀ ਮੰਨਿਆ ਕਿ ਫੇਸਬੁੱਕ ਦਾ ਇਸਤੇਮਾਲ ਚੋਣਾਂ ਦੌਰਾਨ ਗਲਤ ਤੌਰ-ਤਰੀਕੇ ਅਪਨਾਉਣ ਲਈ ਹੋਣ, ਨਫ਼ਰਤ ਫੈਲਾਉਣ ਅਤੇ ਜਾਣਕਾਰੀ ਲੀਕ ਹੋਣ ਲਈ ਕੀਤਾ ਗਿਆ ਹੋ ਸਕਦਾ ਹੈ। ਸਾਈਟ ਦੇ ਸੰਸਥਾਪਕ ਨੇ ਮੰਨਿਆ ਕਿ ਇਸ ਮਾਮਲੇ ’ਚ ਵੱਡੀ ਗਲਤੀ ਹੋਈ ਹੈ ਅਤੇ ਉਹ ਇਸ ਨੂੰ ਸਵੀਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਅਗਾਂਹ ਤੋਂ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
-ਪੀਟੀਆਈ

You May Also Like

Leave a Reply

Your email address will not be published. Required fields are marked *