ਟਰੂਡੋ, ਜੀ7 ਦੇਸ਼ਾਂ ਦੇ ਆਗੂ ਟੈਰਿਫ ਮੁੱਦੇ ‘ਤੇ ਟਰੰਪ ਨਾਲ ਹੋਣਗੇ ਆਹਮੋ-ਸਾਹਮਣੇ

ਓਟਾਵਾ— ਕੈਨੇਡਾ ਦੇ ਕਿਊਬਿਕ ‘ਚ ਸ਼ੁੱਕਰਵਾਰ ਨੂੰ ਜੀ7 ਦੇਸ਼ਾਂ ਦੀ ਮੀਟਿੰਗ ਹੋ ਜਾ ਰਹੀ ਹੈ ਤੇ ਇਸ ਮੀਟਿੰਗ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਦੇ ਸਾਥੀ ਆਗੂਆਂ ਦੇ ਆਰਥਿਕ ਨਜ਼ਰੀਏ ਦੇ ਟਕਰਾਉਣ ਦੀ ਸੰਭਾਵਨਾ ਹੈ। ਸੀਨੀਅਰ ਕੈਨੇਡੀਅਨ ਅਧਿਕਾਰੀਆਂ ਨੇ ਦੱਸਿਆ ਕਿ ਟਰੰਪ ਦੇ ਸਾਥੀ ਜੀ7 ਮੁਲਕਾਂ ਦੇ ਆਗੂ ਆਪਣੇ ਪਲੇਠੇ ਇੱਕਠ ‘ਚ ਹੀ ਰਾਸ਼ਟਰਪਤੀ ਟਰੰਪ ਵਲੋਂ ਸਟੀਲ ਤੇ ਐਲੂਮੀਨੀਅਮ ਦੇ ਇੰਪੋਰਟ ‘ਤੇ ਲਾਏ ਟੈਰਿਫ ਦਾ ਵਿਰੋਧ ਕਰਨਗੇ। ਪਰ ਟਰੰਪ ਦੇ ਉੱਘੇ ਆਰਥਿਕ ਸਲਾਹਕਾਰ ਲੈਰੀ ਕੁਡਲੋਅ ਨੇ ਆਖਿਆ ਕਿ ਟਰੰਪ ਜੀ 7 ਵਾਰਤਾ ਨੂੰ ਵਿਕਾਸ ਤੇ ਘੱਟ ਬੇਰੋਜ਼ਗਾਰੀ ਦਰ ਲਈ ਜ਼ਿੰਮੇਵਾਰ ਟੈਕਸ ਕਟੌਤੀਆਂ ਦੀ ਸ਼ਲਾਘਾ ਕਰਨ ਲਈ ਵਰਤਣਗੇ।
ਕੁਡਲੋਅ ਨੇ ਮੰਗਲਵਾਰ ਨੂੰ ਇਕ ਇੰਟਰਵਿਊ ‘ਚ ਕਿਹਾ ਕਿ ਅਮਰੀਕਾ ਦਾ ਵਿਕਾਸ ਦਾ ਲੰਮਾ ਇਤਿਹਾਸ ਹੈ। ਕਾਰੋਬਾਰ ‘ਚ ਸਾਡਾ ਵਿਸ਼ਵਾਸ ਪੂਰੀ ਚੜ੍ਹਾਈ ‘ਤੇ ਹੈ। ਅਸੀਂ ਇਹੋ ਕਹਾਣੀ ਜੀ7 ਮੀਟਿੰਗ ‘ਚ ਸੁਣਾਵਾਂਗੇ। ਸਾਨੂੰ ਆਸ ਹੈ ਕਿ ਦੂਜੇ ਮੁਲਕ ਇਸ ਨੂੰ ਧਿਆਨ ਨਾਲ ਸੁਣਨਗੇ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਟਰੂਡੋ ਤੇ ਦੂਜੇ ਮੁਲਕਾਂ ਦੇ ਆਗੂਆਂ ਦਾ ਸਬਰ ਵੀ ਪਰਖਿਆ ਜਾਵੇਗਾ। ਇਹ ਵੀ ਵੇਖਣ ਵਾਲੀ ਗੱਲ ਹੈ ਕਿ ਟਰੂਡੋ ਤੇ ਉਨ੍ਹਾਂ ਦੇ ਅਧਿਕਾਰੀ ਇਸ ਗਰੁੱਪ ਨੂੰ ਖਿੱਲਰਣ ਤੋਂ ਰੋਕ ਸਕਣਗੇ। ਇਸ ਵਾਰਤਾ ਦੀ ਸ਼ੁਰੂਆਤ ਚਾਰਲੇਵੌਇਕਸ ‘ਚ ਰਸਮੀ ਤੌਰ ‘ਤੇ ਭਵਿੱਖ ਦੇ ਰੋਜ਼ਗਾਰ ਤੇ ਗਲੋਬਲ ਅਰਥਚਾਰੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਲੈ ਕੇ ਕੀਤੀ ਜਾਵੇਗੀ।

You May Also Like

Leave a Reply

Your email address will not be published. Required fields are marked *